ਕਿਸਾਨ ਆਗੂ ਬੰਤ ਸਿੰਘ ਕਾਠਮੱਠੀ ਦਾ ਦੇਹਾਂਤ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਖਜ਼ਾਨਚੀ ਬੰਤ ਸਿੰਘ ਕਾਠਮੱਠੀ ਦਾ ਬਿਮਾਰੀ ਕਾਰਨ ਦੇਹਾਂਤ ਹੋ ਗਿਆ। ਉਹ ਦੋ ਦਹਾਕਿਆਂ ਤੋਂ ਕਿਸਾਨੀ ਸੰਘਰਸ਼ ਵਿੱਚ ਸਰਗਰਮ ਚੱਲੇ ਆ ਰਹੇ ਸਨ ਜਿਸ ਦੌਰਾਨ ਜ਼ਿਲ੍ਹਾ ਆਗੂ ਦੇ ਤੌਰ ’ਤੇ ਵਿਚਰਦਿਆਂ ਉਨ੍ਹਾਂ ਦਾ ਕਿਸਾਨ ਸਫਾਂ...
Advertisement
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਖਜ਼ਾਨਚੀ ਬੰਤ ਸਿੰਘ ਕਾਠਮੱਠੀ ਦਾ ਬਿਮਾਰੀ ਕਾਰਨ ਦੇਹਾਂਤ ਹੋ ਗਿਆ। ਉਹ ਦੋ ਦਹਾਕਿਆਂ ਤੋਂ ਕਿਸਾਨੀ ਸੰਘਰਸ਼ ਵਿੱਚ ਸਰਗਰਮ ਚੱਲੇ ਆ ਰਹੇ ਸਨ ਜਿਸ ਦੌਰਾਨ ਜ਼ਿਲ੍ਹਾ ਆਗੂ ਦੇ ਤੌਰ ’ਤੇ ਵਿਚਰਦਿਆਂ ਉਨ੍ਹਾਂ ਦਾ ਕਿਸਾਨ ਸਫਾਂ ’ਚ ਮਹੱਤਵਪੂਰਨ ਯੋਗਦਾਨ ਰਿਹਾ ਹੈ। ਉਂਜ ਉਹ ਸਾਬਕਾ ਸੈਨਿਕ ਸਨ ਤੇ ਫੌਜ ਦੀ ਸੇਵਾ ਮਗਰੋਂ ਕਈ ਸਾਲਾਂ ਤੱਕ ਕਿਸਾਨੀ ਦੇ ਝੰਡੇ ਹੇਠਾਂ ਸਮਾਜ ਦੀ ਸੇਵਾ ਵੀ ਕੀਤੀ। ਇਸ ਸਬੰਧੀ ਅੱਜ ਇੱਥੇ ਹੋਈ ਸ਼ੋਕ ਸਭਾ ਦੌਰਾਨ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾਈ ਜਨਰਲ ਸਕੱਤਰ ਜਗਮੋਹਣ ਸਿੰਘ ਉੱਪਲ ਦਾ ਕਹਿਣਾ ਸੀ ਕਿ ਬੰਤ ਸਿੰਘ ਕਾਠਮੱਠੀ ਬਹੁਤ ਹੀ ਅਨੁਸ਼ਾਸਨਪਸੰਦ, ਇਮਾਨਦਾਰੀ ਅਤੇ ਦ੍ਰਿੜ ਅਰਾਦੇ ਵਾਲੇ ਪ੍ਰਤੀਬੱਧ ਇਨਸਾਨ ਸਨ। ਜਿਨ੍ਹਾਂ ਦੇ ਅਕਾਲ ਚਲਾਣੇ ’ਤੇ ਕਿਸਾਨ ਯੂਨੀਅਨ ਡਕੌਂਦਾ ਤੋਂ ਇਲਾਵਾ ਹੋਰਨਾਂ ਕਿਸਾਨ ਜਥੇਬੰਦੀਆਂ ਨੇ ਵੀ ਦੁੱਖ ਜ਼ਾਹਿਰ ਕੀਤਾ ਹੈ।
Advertisement
Advertisement