ਪਿੰਡਾਂ ਵਿੱਚ ਕਾਂਗਰਸ ਨੂੰ ਮਜ਼ਬੂਤ ਕਰਨ ’ਤੇ ਜ਼ੋਰ
ਜ਼ਿਲ੍ਹਾ ਪਟਿਆਲਾ ਦੇ ਯੂਥ ਕਾਂਗਰਸ ਦੇ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਦੀ ਪ੍ਰਧਾਨਗੀ ਵਿੱਚ ਹਲਕਾ ਪਟਿਆਲਾ ਦਿਹਾਤੀ ਦੇ ਬਲਾਕ ਆਲੋਵਾਲ ਦੀ ਅਹਿਮ ਮੀਟਿੰਗ ਪਿੰਡ ਕਨਸੂਆ ਕਲਾਂ ਵਿੱਚ ਸਾਬਕਾ ਸਰਪੰਚ ਅਤੇ ਪ੍ਰਧਾਨ ਸਰਪੰਚ ਯੂਨੀਅਨ, ਉਪ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਰਘਵੀਰ ਸਿੰਘ...
Advertisement
ਜ਼ਿਲ੍ਹਾ ਪਟਿਆਲਾ ਦੇ ਯੂਥ ਕਾਂਗਰਸ ਦੇ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਦੀ ਪ੍ਰਧਾਨਗੀ ਵਿੱਚ ਹਲਕਾ ਪਟਿਆਲਾ ਦਿਹਾਤੀ ਦੇ ਬਲਾਕ ਆਲੋਵਾਲ ਦੀ ਅਹਿਮ ਮੀਟਿੰਗ ਪਿੰਡ ਕਨਸੂਆ ਕਲਾਂ ਵਿੱਚ ਸਾਬਕਾ ਸਰਪੰਚ ਅਤੇ ਪ੍ਰਧਾਨ ਸਰਪੰਚ ਯੂਨੀਅਨ, ਉਪ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਰਘਵੀਰ ਸਿੰਘ ਰੋਡਾ ਦੇ ਘਰ ਹੋਈ। ਇਸ ਦੌਰਾਨ ਕਿਸਾਨਾਂ, ਨੌਜਵਾਨਾਂ ਅਤੇ ਪਿੰਡ ਪੱਧਰ ਦੀਆਂ ਵਿਕਾਸ ਕਾਰਜਾਂ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ ਗਈ। ਯੂਥ ਕਾਂਗਰਸ ਦੇ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਕਿਸਾਨਾਂ, ਮਜ਼ਦੂਰਾਂ, ਛੋਟੇ ਵਪਾਰੀਆਂ ਅਤੇ ਆਮ ਲੋਕਾਂ ਦੀ ਆਵਾਜ਼ ਰਹੀ ਹੈ। ਪਾਰਟੀ ਦਾ ਹਰ ਵਰਕਰ ਜ਼ਮੀਨੀ ਪੱਧਰ ’ਤੇ ਲੋਕਾਂ ਦੇ ਨਾਲ ਖੜ੍ਹਾ ਹੈ। ਆਉਣ ਵਾਲੇ ਸਮੇਂ ਵਿੱਚ ਪਿੰਡ ਪੱਧਰ ’ਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਮੁਹਿੰਮ ਚਲਾਈ ਜਾਵੇਗੀ ਅਤੇ ਹਰ ਬਲਾਕ ਅਤੇ ਪਿੰਡ ਵਿੱਚ ਨੌਜਵਾਨਾਂ ਨੂੰ ਜੁੜਨ ਲਈ ਪ੍ਰੇਰਿਤ ਕੀਤਾ ਜਾਵੇਗਾ। ਰਘਵੀਰ ਸਿੰਘ ਰੋਡਾ ਨੇ ਵਰਕਰਾਂ ਨੂੰ ਇਕੱਠੇ ਹੋ ਕੇ ਲੋਕਾਂ ਦੇ ਮੁੱਦਿਆਂ ਲਈ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਰਘਵੀਰ ਸਿੰਘ ਰੋਡਾ, ਸੰਤ ਬੰਗਾ, ਹੁਸ਼ਿਆਰ ਸਿੰਘ ਕੇਦੂਪੁਰ, ਗੁਰਦੀਪ ਸਿੰਘ ਰੋਮੀ ਰਾਮ ਆਲੋਵਾਲ, ਹੈਪੀ ਸਰਪੰਚ ਕਨਸੂਆ ਕਲਾਂ, ਅਮਰੀਕ ਧਨੌਰਾ, ਯੁਵਰਾਜ ਸਰਪੰਚ ਤੇ ਪ੍ਰਿਤਪਾਲ ਦੰਦਰਾਲਾਂ ਆਦਿ ਹਾਜ਼ਰ ਸਨ।
Advertisement
Advertisement