ਪਿੰਡ ਮਹਿਮੂਦਪੁਰ ’ਚ ਪੀਣ ਵਾਲਾ ਪਾਣੀ ਵੰਡਿਆ
ਹੜ੍ਹਾਂ ਕਾਰਨ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਜਿੰਦਰ ਸਿੰਘ ਵਿਰਕ ਵੱਲੋਂ ਪਿੰਡ ਮਹਿਮਦਪੁਰ, ਜੁਲਾਹਖੇੜੀ ਵਿਖ ਪੀਣ ਵਾਲੇ ਪਾਣੀ ਦੀਆਂ 100 ਪੇਟੀਆਂ ਵੰਡੀਆਂ ਗਈਆਂ। ਉਨ੍ਹਾਂ ਕਿਹਾ ਕਿ ਹੜ੍ਹਾਂ ਨਾਲ ਜਿੱਥੇ ਹਲਕਾ ਸਨੌਰ ਅਧੀਨ ਆਉਂਦੇ...
Advertisement
ਹੜ੍ਹਾਂ ਕਾਰਨ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਜਿੰਦਰ ਸਿੰਘ ਵਿਰਕ ਵੱਲੋਂ ਪਿੰਡ ਮਹਿਮਦਪੁਰ, ਜੁਲਾਹਖੇੜੀ ਵਿਖ ਪੀਣ ਵਾਲੇ ਪਾਣੀ ਦੀਆਂ 100 ਪੇਟੀਆਂ ਵੰਡੀਆਂ ਗਈਆਂ। ਉਨ੍ਹਾਂ ਕਿਹਾ ਕਿ ਹੜ੍ਹਾਂ ਨਾਲ ਜਿੱਥੇ ਹਲਕਾ ਸਨੌਰ ਅਧੀਨ ਆਉਂਦੇ ਘੱਗਰ, ਟਾਂਗਰੀ ਅਤੇ ਮਾਰਕੰਡਾ ਨਾਲ ਲੱਗਦੇ ਪਿੰਡਾਂ ਦੇ ਘਰ ਤੇ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ, ਉੱਥੇ ਹੀ ਲੋਕਾਂ ਨੂੰ ਸਾਫ਼ ਪਾਣੀ ਅਤੇ ਸਿਹਤ ਸਹੂਲਤਾਂ ਦੀ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਦੱਸਿਆ ਕਿ ਅਗਲੇ ਕੁਝ ਦਿਨਾਂ ’ਚ ਮੈਡੀਕਲ ਕੈਂਪ ਵੀ ਲਗਾਏ ਜਾਣਗੇ। ਪਿੰਡ ਦੇ ਸਾਬਕਾ ਸਰਪੰਚ ਪਰਮਜੀਤ ਸਿੰਘ ਮਹਿਮੂਦਪੁਰ ਅਤੇ ਨੌਜਵਾਨਾਂ ਨੇ ਵਿਰਕ ਦੀ ਟੀਮ ਨਾਲ ਮਿਲ ਕੇ ਪਾਣੀ ਦੇ ਡੱਬੇ ਘਰ-ਘਰ ਤੱਕ ਪਹੁੰਚਾਏ। ਇਸ ਮੌਕੇ ਜਸਕਰਨ ਸਿੰਘ, ਦਵਿੰਦਰ ਸਿੰਘ, ਸੁਖਵਿੰਦਰ ਸਿੰਘ ਅਤੇ ਪਿਆਰਾ ਸਿੰਘ ਹਾਜ਼ਰ ਸਨ।
Advertisement