ਡਾ. ਕਿਰਨ ਨੂੰ ਵਿਸ਼ੇਸ਼ ਪ੍ਰਾਜੈਕਟ ਮਿਲਿਆ
ਵੱਖਰੀ ਕਾਬਲੀਅਤ ਵਾਲੀਆਂ ਔਰਤਾਂ ਦੀ ਪਛਾਣ ਬਣਨ ਵਿੱਚ ਮੀਡੀਆ ਤੇ ਸੱਭਿਆਚਾਰ ਦੇ ਪ੍ਰਭਾਵਾਂ ਸਬੰਧੀ ਕੀਤਾ ਜਾਵੇਗਾ ਅਧਿਐਨ
Advertisement
ਪੰਜਾਬੀ ਯੂਨੀਵਰਸਿਟੀ ਤੋਂ ਡਾ. ਕਿਰਨ ਨੂੰ ਇੰਡੀਅਨ ਕੌਂਸਲ ਆਫ਼ ਸੋਸ਼ਲ ਸਾਇੰਸ ਰਿਸਰਚ ਤੋਂ ਵਿਸ਼ੇਸ਼ ਪ੍ਰਾਜੈਕਟ ਮਿਲਿਆ ਹੈ। ਇਸ ਸਬੰਧੀ ਦੇਸ਼ ਦੇ ਸਿੱਖਿਆ ਮਹਿਕਮੇ ਅਧੀਨ ਵਿਚਰਦੇ ਆਈ ਸੀ ਐੱਸ ਐੱਸ ਆਰ ਵੱਲੋਂ ਦਿੱਤੇ ਜਾਣ ਵਾਲੇ 15 ਲੱਖ ਰੁਪਏ ਵਿੱਚੋਂ ਪਹਿਲੀ ਕਿਸ਼ਤ ਦੇ ਤਹਿਤ 40 ਫ਼ੀਸਦੀ ਰਾਸ਼ੀ ਦੇ ਵੀ ਦਿੱਤੀ ਗਈ ਹੈ। ਇਸ ਸਬੰਧੀ ਡਾ. ਕਿਰਨ ਨੇ ਦੱਸਿਆ ਕਿ ਇਸ ਪ੍ਰਾਜੈਕਟ ਰਾਹੀਂ ਪੰਜਾਬ ਦੀਆਂ ਵੱਖਰੀ ਕਾਬਲੀਅਤ ਵਾਲੀਆਂ ਔਰਤਾਂ (ਡਿਫਰੈਂਟਲੀ ਏਬਲਡ ਵਿਮੈੱਨ) ਦੀ ਪਛਾਣ ਬਣਨ ਅਤੇ ਸਥਾਪਤ ਹੋਣ ਵਿੱਚ ਮੀਡੀਆ ਅਤੇ ਸੱਭਿਆਚਾਰ ਦੇ ਪ੍ਰਭਾਵ ਸਬੰਧੀ ਅਧਿਐਨ ਕੀਤਾ ਜਾਣਾ ਹੈ।
ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਦੇ ਸਮਾਜ ਵਿਗਿਆਨ ਵਿਭਾਗ ਵਿੱਚ ਅਧਿਆਪਕਾ ਵਜੋਂ ਕਾਰਜਸ਼ੀਲ ਡਾ. ਕਿਰਨ ਦਿਵਿਆਂਗਾਂ ਦੇ ਸਸ਼ਕਤੀਕਰਨ ਸਬੰਧੀ ਯੂਨੀਵਰਸਿਟੀ ਵਿੱਚ ਸਥਾਪਤ ‘ਸੈਂਟਰ ਫਾਰ ਇੰਪਾਵਰਮੈਂਟ ਪਰਸਨ ਵਿਦ ਡਿਸੇਬਿਲਟੀਜ਼’ ਦੇ ਡਾਇਰੈਕਟਰ ਵਜੋਂ ਵੀ ਵਿਚਰ ਰਹੇ ਹਨ। ਉਧਰ, ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਪ੍ਰਾਜੈਕਟ ਦੀ ਪ੍ਰਾਪਤੀ ਲਈ ਡਾ. ਕਿਰਨ ਨੂੰ ਵਧਾਈ ਦਿੱਤੀ ਹੈ।
Advertisement
Advertisement
