ਸਕੂਲ ’ਚੋਂ ਦਸਤਾਵੇਜ਼ ਤੇ ਨਗਦੀ ਚੋਰੀ
ਇੱਥੇ ਸਹਿਜਪੁਰਾ ਰੋਡ ’ਤੇ ਲੰਘੀ ਰਾਤ ਸਕੂਲ ’ਚੋਂ ਦਸਤਾਵੇਜ਼, ਨਕਦੀ ਤੇ ਕੈਮਰਿਆਂ ਦਾ ਡੀ ਵੀ ਆਰ ਚੋਰੀ ਹੋ ਗਿਆ। ਜਾਂਚ ਅਧਿਕਾਰੀ ਏ ਐੱਸ ਆਈ ਧਰਮਿੰਦਰ ਸਿੰਘ ਅਤੇ ਹੈੱਡ ਕਾਂਸਟੇਬਲ ਸੋਮਨਾਥ ਨੇ ਦੱਸਿਆ ਕਿ ਏ ਡੀ ਐੱਮ ਜੈਨ ਸਕੂਲ ਦੇ ਪ੍ਰਿੰਸੀਪਲ...
Advertisement
ਇੱਥੇ ਸਹਿਜਪੁਰਾ ਰੋਡ ’ਤੇ ਲੰਘੀ ਰਾਤ ਸਕੂਲ ’ਚੋਂ ਦਸਤਾਵੇਜ਼, ਨਕਦੀ ਤੇ ਕੈਮਰਿਆਂ ਦਾ ਡੀ ਵੀ ਆਰ ਚੋਰੀ ਹੋ ਗਿਆ। ਜਾਂਚ ਅਧਿਕਾਰੀ ਏ ਐੱਸ ਆਈ ਧਰਮਿੰਦਰ ਸਿੰਘ ਅਤੇ ਹੈੱਡ ਕਾਂਸਟੇਬਲ ਸੋਮਨਾਥ ਨੇ ਦੱਸਿਆ ਕਿ ਏ ਡੀ ਐੱਮ ਜੈਨ ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਕੁਮਾਰ ਦੀ ਸ਼ਿਕਾਇਤ ਅਨੁਸਾਰ ਚੋਰ ਕੰਧ ਟੱਪ ਕੇ ਸਕੂਲ ਦੇ ਵਿਹੜੇ ਵਿੱਚ ਦਾਖਲ ਹੋਏ। ਇਸ ਦੌਰਾਨ ਉਨ੍ਹਾਂ ਦਫ਼ਤਰ ਦਾ ਰਿਕਾਰਡ ਤੇ 40 ਹਜ਼ਾਰ ਰੁਪਏ ਚੋਰੀ ਕਰ ਲਏ। ਉਨ੍ਹਾਂ ਦੱਸਿਆ ਕਿ ਚੋਰ ਭੱਜਣ ਤੋਂ ਪਹਿਲਾਂ ਕੈਮਰਿਆਂ ਦਾ ਡੀ ਵੀ ਆਰ ਵੀ ਨਾਲ ਲੈ ਗਏ। ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਦਾਖਲ ਹੁੰਦੇ ਸਮੇਂ ਇੱਕ ਖਿੜਕੀ ਦਾ ਸ਼ੀਸ਼ਾ ਟੁੱਟ ਗਿਆ ਅਤੇ ਚੋਰਾਂ ਵਿੱਚੋਂ ਇੱਕ ਦੇ ਹੱਥ ’ਤੇ ਸੱਟ ਲੱਗੀ, ਜਿਸ ਨਾਲ ਮੌਕੇ ’ਤੇ ਖੂਨ ਲੱਗਿਆ ਰਿਹਾ। ਅਧਿਕਾਰੀ ਅਨੁਸਾਰ ਪੁਲੀਸ ਨੇ ਸ਼ਿਕਾਇਤ ਦੇ ਆਧਾਰ ’ਤੇ ਨੇੜਲੇ ਸੀ ਸੀ ਟੀ ਵੀ ਕੈਮਰਿਆਂ ਦੀ ਜਾਂਚ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Advertisement
Advertisement
