ਜ਼ਿਲ੍ਹਾ ਪ੍ਰਧਾਨ ਬਲਿਹਾਰ ਚੀਮਾ ਦਾ ਸਨਮਾਨ
ਕੇਂਦਰ ਸਰਕਾਰ ਪੰਜਾਬ ਨਾਲ ਹਮੇਸ਼ਾਂ ਮਤਰੇਈ ਮਾਂ ਵਾਲਾ ਸਲੂਕ ਕਰਦੀ ਆ ਰਹੀ ਹੈ। ਕੇਂਦਰ ਸਰਕਾਰ ਨੇ ਪੰਜਾਬ ਦੇ ਅਨੇਕਾਂ ਹੀ ਫੰਡ ਰੋਕੇ ਹੋਏ ਹਨ ਜਿਸ ਦਾ ਅਸਰ ਪੰਜਾਬ ਦੇ ਵਿਕਾਸ ਕਾਰਜਾਂ ’ਤੇ ਪੈ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ...
Advertisement
ਕੇਂਦਰ ਸਰਕਾਰ ਪੰਜਾਬ ਨਾਲ ਹਮੇਸ਼ਾਂ ਮਤਰੇਈ ਮਾਂ ਵਾਲਾ ਸਲੂਕ ਕਰਦੀ ਆ ਰਹੀ ਹੈ। ਕੇਂਦਰ ਸਰਕਾਰ ਨੇ ਪੰਜਾਬ ਦੇ ਅਨੇਕਾਂ ਹੀ ਫੰਡ ਰੋਕੇ ਹੋਏ ਹਨ ਜਿਸ ਦਾ ਅਸਰ ਪੰਜਾਬ ਦੇ ਵਿਕਾਸ ਕਾਰਜਾਂ ’ਤੇ ਪੈ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਬਲਿਹਾਰ ਸਿੰਘ ਚੀਮਾ ਨੇ ਕੀਤਾ। ਇਸ ਤੋਂ ਪਹਿਲਾਂ ਬਹਾਦਰਗੜ੍ਹ ਸਥਿਤ ਦਫਤਰ ਵਿੱਚ ਪਹੁੰਚਣ ’ਤੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਨਵ-ਨਿਯੁਕਤ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਲਿਹਾਰ ਸਿੰਘ ਚੀਮਾ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹਰਜੀਤ ਸਿੰਘ ਚਮਾਰਹੇੜੀ, ਸ਼ਨੀ ਮੱਲੀ, ਬਾਬਾ ਗੁਰਮੀਤ ਸਿੰਘ ਗਿੱਲ, ਸੂਬਾ ਸਿੰਘ ਗਿੱਲ ਸਰਪੰਚ, ਮਲਕ ਸਿੰਘ ਸਰਪੰਚ ਤੇ ਜਸਵੀਰ ਸਿੰਘ ਮਿੱਠੂਮਾਜਰਾ ਆਦਿ ਹਾਜ਼ਰ ਸਨ।
Advertisement
Advertisement