ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਨੇ ਅਹੁਦਾ ਸੰਭਾਲਿਆ
‘ਆਪ’ ਦੇ ਟਕਸਾਲੀ ਆਗੂ, ਕੌਂਸਲਰ ਅਤੇ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਨੇ ਅੱਜ ਪਾਰਟੀ ਦੇ ਕਈ ਸੀਨੀਆਰ ਆਗੂਆਂ ਦੀ ਮੌਜੂਦਗੀ ’ਚ ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਦਾ ਅਹੁਦਾ ਸੰਭਾਲ ਲਿਆ। ਸਮਾਗਮ ’ਚ ਮੁੱਖ ਮੰਤਰੀ ਭਗਵੰਤ ਮਾਨ ਦੇ ਮਾਤਾ ਹਰਪਾਲ ਕੌਰ ਨੇ ਵੀ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਮਹਿਤਾ ਨੂੰ ਅਸ਼ੀਰਵਾਰ ਦਿੰਦਿਆਂ ਉਨ੍ਹਾਂ ਕਿਹਾ ਕਿ ‘ਭਗਵੰਤ ਨੇ ਉਸ ਨੂੰ ਵਿਸ਼ੇਸ਼ ਤੌਰ ’ਤੇ ਭੇਜਿਆ ਹੈ ਤੇ ਉਸ ਨੇ ਵੀ ਪੁੱਤ ਤੈਨੂੰ ਵਧਾਈ ਦਿੱਤੀ ਹੈ।’ ਉਨ੍ਹਾਂ ਮਹਿਤਾ ਨੂੰ ਬਸੰਤੀ ਰੰਗ ਦਾ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਹੀ ਕਮੇਟੀ ਦੇ ਨਵ-ਨਿਯੁਕਤ ਮੈਂਬਰਾਂ ਅਮਰਦੀਪ ਸੰਘੇੜਾ, ਸੰਜੀਵ ਗੁਪਤਾ ਅਤੇ ਮੋਨਿਕਾ ਸ਼ਰਮਾ ਨੇ ਵੀ ਅਹੁਦੇ ਸੰਭਾਲੇ। ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਸੂਬਾਈ ਬੁਲਾਰੇ ਬਲਤੇਜ ਪੰਨੂ, ਹਰਪਾਲ ਜੁਨੇਜਾ, ਵਿਧਾਇਕ ਚੇਤਨ ਜੌੜਾਮਾਜਰਾ ਤੇ ਦੇਵ ਮਾਨ, ਛੇ ਚੇਅਰਮੈਨ ਹਰਚੰਦ ਬਰਸਟ, ਰਣਜੋਧ ਹਡਾਣਾ, ਬਲਜਿੰਦਰ ਢਿੱਲੋਂ, ਇੰਦਰਜੀਤ ਸੰਧੂ, ਮੇਘ ਚੰਦ ਸ਼ੇਰਮਾਜਰਾ ਤੇ ਬਲਵਿੰਦਰ ਝਾੜਵਾਂ,ਮੇਅਰ ਕੁੰਦਰ ਗੋਗੀਆ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਤੇ ਨਗਰ ਕੌਂਸਲ ਸਨੌਰ ਦੇ ਪ੍ਰਧਾਨ ਪ੍ਰਦੀਪ ਜੋਸਨ ਆਦਿ ਵੀ ਮੌਜੂਦ ਰਹੇ। ਜ਼ਿਕਰਯੋਗ ਹੈ ਕਿ ਮੁੱਢ ਤੋਂ ਹੀ ‘ਆਪ’ ਨਾਲ ਜੁੜੇ ਅਤੇ ਪਾਰਟੀ ਸਫ਼ਾਂ ’ਚ ਚੰਗੀ ਪੈਂਠ ਰੱਖਦੇ ਤੇਜਿੰਦਰ ਮਹਿਤਾ ਨੇ ਮਿਲੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਦਾ ਪ੍ਰਣ ਲਿਆ। ਇਸ ਮੌਕੇ ਜਗਦੀਸ਼ ਜੱਗਾ, ਸੰਦੀਪ ਬੰਧੂ, ਵਿੱਕੀ ਘਨੌਰ, ਬਲਵਿੰਦਰ ਝਾੜਵਾਂ, ਵਿਜੈ ਕਨੌਜੀਆ, ਗੁਰਪ੍ਰੀਤ ਧਮੌਲੀ, ਪਵਨ ਗੁਪਤਾ, ਗੁਰਜੀਤ ਸਾਹਨੀ, ਜਗਤਾਰ ਜੱਗੀ, ਗਿਆਨ ਚੰਦ ਕਟਾਰੀਆ, ਰਾਮ ਚੰਦ ਰਾਮਾ, ਨਰਿੰਦਰ ਵਧਵਾ, ਮਨੋਜ ਰਾਜਨ, ਰਮੇਸ਼ ਮਹਿਤਾ ਸਣੇ ਜ਼ਿਲ੍ਹੇ ਭਰ ਵਿੱਚੋਂ ਚੇਅਰਮੈਨ ਤੇ ਹੋਰ ਅਹੁਦੇਦਾਰ ਵੀ ਵੱਡੀ ਗਿਣਤੀ ’ਚ ਸ਼ਾਮਲ ਹੋਏ।
