ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬੁੱਧੀਜੀਵੀ ਲਹਿੰਬਰ ਸਿੰਘ ਤੱਗੜ ਦੀ ਪੁਸਤਕ ’ਤੇ ਗੋਸ਼ਟੀ

ਗੁਰਨਾਮ ਸਿੰਘ ਅਕੀਦਾ ਪਟਿਆਲਾ, 7 ਜੁਲਾਈ ਉੱਘੇ ਚਿੰਤਕ, ਬੁੱਧੀਜੀਵੀ ਅਤੇ ਰਾਜਸੀ ਆਗੂ ਕਾਮਰੇਡ ਲਹਿੰਬਰ ਸਿੰਘ ਤੱਗੜ ਵੱਲੋਂ ਲਿਖੀ ਪੁਸਤਕ ‘ਪੰਜਾਬ ਵਿੱਚ ਕਮਿਊਨਿਸਟ ਲਹਿਰ ਦੀ ਉਤਪਤੀ, ਵਿਕਾਸ ਅਤੇ ਉਤਰਾਅ ਚੜ੍ਹਾਅ ਦਾ ਸੰਖੇਪ ਇਤਿਹਾਸ’ ਉਪਰ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਵੱਲੋਂ ਕਾਮਰੇਡ...
Advertisement

ਗੁਰਨਾਮ ਸਿੰਘ ਅਕੀਦਾ

ਪਟਿਆਲਾ, 7 ਜੁਲਾਈ

Advertisement

ਉੱਘੇ ਚਿੰਤਕ, ਬੁੱਧੀਜੀਵੀ ਅਤੇ ਰਾਜਸੀ ਆਗੂ ਕਾਮਰੇਡ ਲਹਿੰਬਰ ਸਿੰਘ ਤੱਗੜ ਵੱਲੋਂ ਲਿਖੀ ਪੁਸਤਕ ‘ਪੰਜਾਬ ਵਿੱਚ ਕਮਿਊਨਿਸਟ ਲਹਿਰ ਦੀ ਉਤਪਤੀ, ਵਿਕਾਸ ਅਤੇ ਉਤਰਾਅ ਚੜ੍ਹਾਅ ਦਾ ਸੰਖੇਪ ਇਤਿਹਾਸ’ ਉਪਰ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਵੱਲੋਂ ਕਾਮਰੇਡ ਮੇਘ ਨਾਥ (ਬਠਿੰਡਾ), ਡਾ. ਦਰਸ਼ਨ ਸਿੰਘ ਆਸ਼ਟ ਪ੍ਰਧਾਨ ਅਤੇ ਜਨਰਲ ਸਕੱਤਰ ਦਵਿੰਦਰ ਪਟਿਆਲਵੀ, ਪੰਜਾਬੀ ਸਾਹਿਤ ਸਭਾ ਪਟਿਆਲਾ, ਗਿਆਨਦੀਪ ਸਾਹਿਤ ਸਾਧਨਾ ਮੰਚ ਪਟਿਆਲਾ ਸਣੇ ਪਟਿਆਲਾ ਜ਼ਿਲ੍ਹੇ ਦੀਆਂ ਬਾਕੀ ਲੇਖਕ ਸਭਾਵਾਂ ਦੇ ਸਹਿਯੋਗ ਨਾਲ ਗੋਸ਼ਟੀ ਅਤੇ ਸੈਮੀਨਾਰ ਭਾਸ਼ਾ ਵਿਭਾਗ ਪਟਿਆਲਾ ਦੇ ਆਡੀਟੋਰੀਅਮ ਵਿੱਚ ਕਰਵਾਇਆ ਗਿਆ। ਇਸ ਪੁਸਤਕ ’ਤੇ ਡਾ. ਭੀਮਇੰਦਰ ਸਿੰਘ, ਡਾ. ਜੋਗਾ ਸਿੰਘ ਅਤੇ ਡਾ. ਗੁਰਨੈਬ ਸਿੰਘ ਨੇ ਪਰਚੇ ਪੜ੍ਹੇ। ਸਮਾਗਮ ਦੇ ਮੁੱਖ ਮਹਿਮਾਨ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਅਤੇ ਵਿਸ਼ੇਸ਼ ਚਿੰਤਕ ਡਾ. ਸਵਰਾਜ ਸਿੰਘ ਸਨ। ਇਸ ਸਮਾਗਮ ਦੀ ਪ੍ਰਧਾਨਗੀ ਪ੍ਰਧਾਨ ਪਵਨ ਹਰਚੰਦਪੁਰੀ ਤੋਂ ਇਲਾਵਾ ਉੱਘੇ ਚਿੰਤਕ ਡਾ. ਸੁਰਜੀਤ ਸਿੰਘ ਭੱਟੀ, ਚਿੰਤਨਸ਼ੀਲ ਲੇਖਕ ਬੀਐੱਸ ਰਤਨ, ਡਾ. ਜੋਗਿੰਦਰ ਸਿੰਘ ਨਿਰਾਲਾ ਅਤੇ ਡਾ ਗੁਰਚਰਨ ਕੌਰ ਕੋਚਰ ਸੀਨੀਅਰ ਮੀਤ ਪ੍ਰਧਾਨ ਕੇਂਦਰੀ ਸਭਾ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਗੁਰਪ੍ਰੀਤ ਢਿੱਲੋਂ ਦੁਆਰਾ ਗਾਏ ਗੀਤ ਪਗੜੀ ਸੰਭਾਲ ਜੱਟਾ ਦੇ ਨਾਲ ਹੋਈ। ਡਾ. ਭੀਮਇੰਦਰ ਸਿੰਘ, ਡਾ. ਜੋਗਾ ਸਿੰਘ ਅਤੇ ਡਾ. ਗੁਰਨੈਬ ਸਿੰਘ ਨੇ ਪੇਪਰ ਪੜ੍ਹਦਿਆਂ ਕਿਹਾ ਕਿ ਇਹ ਪੁਸਤਕ ਕਮਿਊਨਿਸਟ ਲਹਿਰ ਦਾ ਸਾਰਥਿਕ ਇਤਿਹਾਸਕ ਤੇ ਵਿਗਿਆਨਕ ਦਸਤਾਵੇਜ਼ ਹੈ। ਬਹਿਸ ਅਤੇ ਸੰਵਾਦ ਵਿੱਚ ਡਾ. ਸੁਰਜੀਤ ਸਿੰਘ ਭੱਟੀ, ਬੀਐੱਸ ਰਤਨ, ਡਾ. ਸਵਰਾਜ ਸਿੰਘ, ਪਵਨ ਹਰਚੰਦਪੁਰੀ, ਡਾ.ਗੁਰਚਰਨ ਕੌਰ ਕੋਚਰ ਤੇ ਡਾ. ਭਗਵੰਤ ਸਿੰਘ ਆਦਿ ਨੇ ਵਿਚਾਰਾਂ ਦੀ ਸਾਂਝ ਪਾਈ।

Advertisement