ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸ਼ੁਤਰਾਣਾ ਇਲਾਕੇ ’ਚ ਘੱਗਰ ਦੇ ਪਾੜਾਂ ਕਾਰਨ ਤਬਾਹੀ

ਗੁਰਨਾਮ ਸਿੰਘ ਚੌਹਾਨ ਪਾਤੜਾਂ, 12 ਜੁਲਾਈ ਘੱਗਰ ਦਰਿਆ ਵਿੱਚ ਆਇਆ ਹੜ੍ਹ ਦਾ ਪਾਣੀ ਹਲਕਾ ਸ਼ੁਤਰਾਣਾ ਦੇ ਲੋਕਾਂ ਲਈ ਕਹਿਰ ਬਣ ਗਿਆ ਹੈ। ਘੱਗਰ ਦਰਿਆ ਤੇ ਸਾਗਰੇ ਵਾਲੇ ਪਾੜੇ ਵਿੱਚ ਦੋਵੇਂ ਪਾਸੇ ਕਈ ਪਾੜ ਪੈ ਗਏ ਹਨ। ਇਸ ਕਾਰਨ ਹਰਚੰਦਪੁਰਾ, ਬਾਦਸ਼ਾਹਪੁਰ,...
ਹਡ਼੍ਹ ਪ੍ਰਭਾਵਿਤ ਇਲਾਕੇ ਵਿੱਚੋਂ ਸੁਰੱਖਿਅਤ ਥਾਵਾਂ ’ਤੇ ਸਾਮਾਨ ਲਿਜਾਂਦੇ ਹੋਏ ਲੋਕ।
Advertisement

ਗੁਰਨਾਮ ਸਿੰਘ ਚੌਹਾਨ

ਪਾਤੜਾਂ, 12 ਜੁਲਾਈ

Advertisement

ਘੱਗਰ ਦਰਿਆ ਵਿੱਚ ਆਇਆ ਹੜ੍ਹ ਦਾ ਪਾਣੀ ਹਲਕਾ ਸ਼ੁਤਰਾਣਾ ਦੇ ਲੋਕਾਂ ਲਈ ਕਹਿਰ ਬਣ ਗਿਆ ਹੈ। ਘੱਗਰ ਦਰਿਆ ਤੇ ਸਾਗਰੇ ਵਾਲੇ ਪਾੜੇ ਵਿੱਚ ਦੋਵੇਂ ਪਾਸੇ ਕਈ ਪਾੜ ਪੈ ਗਏ ਹਨ। ਇਸ ਕਾਰਨ ਹਰਚੰਦਪੁਰਾ, ਬਾਦਸ਼ਾਹਪੁਰ, ਸਿਉਨਾ, ਜਲਾਲਪੁਰ, ਅਰਨੇਟੂ, ਸਧਾਰਨਪੁਰ, ਝੀਲ, ਭੂੰਡਥੇਹ, ਕਰਤਾਰਪੁਰ, ਚਿਚੜਵਾਲ, ਰਸੌਲੀ, ਸ਼ੁਤਰਾਣਾ, ਨਾਈਵਾਲਾ, ਜੋਗੇਵਾਲ, ਗੁਲਾੜ ਆਦਿ ਪਿੰਡਾਂ ਦੀਆਂ ਫਸਲਾਂ ਡੁੱਬ ਗਈਆਂ ਹਨ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਬਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ।

ਹਲਕਾ ਸ਼ੁਤਰਾਣਾ ਦੇ ਤਕਰੀਬਨ ਪੰਜਾਹ ਹਜ਼ਾਰ ਏਕੜ ਫ਼ਸਲਾਂ ਡੁੱਬਣ ਦੇ ਨਾਲ ਦਰਜਨ ਭਰ ਪਿੰਡਾਂ ਦਾ ਸੜਕੀ ਸੰਪਰਕ ਟੁੱਟ ਗਿਆ ਹੈ। ਪਾਣੀ ਦਾ ਵਹਾਅ ਇੰਨਾ ਤੇਜ਼ ਹੈ ਕਿ ਪਿੰਡਾਂ ਤੋਂ ਬਾਹਰ ਡੇਰਿਆਂ ’ਤੇ ਬੈਠੇ ਲੋਕਾਂ ਨੂੰ ਪਸ਼ੂ ਤਕ ਨਹੀਂ ਸੰਭਾਲਣ ਦਿੱਤੇ। ਲੋਕ ਪਸ਼ੂ ਤੇ ਕੀਮਤੀ ਸਾਮਾਨ ਸੁਰੱਖਿਅਤ ਥਾਵਾਂ ’ਤੇ ਲਿਜਾਣ ਲਈ ਮਜਬੂਰ ਹਨ। ਬਿਜਲੀ ਗਰਿੱਡ ਬਾਦਸ਼ਾਹਪੁਰ ਵਿੱਚ ਪਾਣੀ ਭਰਨ ਨਾਲ ਬਿਜਲੀ ਸਪਲਾਈ ਬੰਦ ਹੈ। ਪਿੰਡਾਂ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਤੋਂ ਇਲਾਵਾ ਹਨੇਰੇ ਵਿਚ ਰਾਤਾਂ ਕੱਟਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਡੀਐਸਪੀ ਪਾਤੜਾਂ ਗੁਰਦੀਪ ਸਿੰਘ ਦਿਉਲ ਨੇ ਕਿਹਾ ਕਿ ਪਾਣੀ ਦੇ ਪੱਧਰ ਵਿੱਚ ਵਾਧਾ ਹੋਣ ਅਤੇ ਕਿਸੇ ਸੰਭਾਵੀ ਖ਼ਤਰੇ ਤੋਂ ਬਚਾਉਣ ਲਈ‌ ਪ੍ਰਸ਼ਾਸਨ ਵੱਲੋਂ ਕਿਸ਼ਤੀਆਂ ਅਤੇ ਲੰਗਰ ਦੇ ਪ੍ਰਬੰਧ ਸਣੇ ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਫ਼ੌਜ ਦੀ ਮਦਦ ਦੀ ਮੰਗੀ ਗਈ ਹੈ।

ਪ੍ਰਸ਼ਾਸਨ ਨੇ ਘੱਗਰ ’ਚ ਪਿਆ ਪਾੜ ਪੂਰਿਆ

ਵਿਧਾਇਕ ਬਰਿੰਦਰ ਗੋਇਲ, ਡੀਸੀ ਜਤਿੰਦਰ ਜ਼ੋਰਵਾਲ ਅਤੇ ਐੱਸਐੱਸਪੀ ਸੁਰੇਂਦਰ ਲਾਂਬਾ ਮਕੋਰੜ ਸਾਹਬਿ ਵਿੱਚ ਜਾਇਜ਼ਾ ਲੈਂਦੇ ਹੋਏ।

ਮੂਨਕ (ਪੱਤਰ ਪ੍ਰੇਰਕ): ਵਿਧਾਇਕ ਬਰਿੰਦਰ ਗੋਇਲ ਵੱਲੋਂ ਡੀਸੀ ਜਤਿੰਦਰ ਜ਼ੋਰਵਾਲ, ਐਸਐਸਪੀ ਸੁਰੇਂਦਰ ਲਾਂਬਾ ਅਤੇ ਹੋਰਨਾਂ ਅਧਿਕਾਰੀਆਂ ਸਣੇ ਘੱਗਰ ਦਰਿਆ ਮਕੋਰੜ ਸਾਹਬਿ, ਫੂਲਦ ਤੇ ਮੰਡਵੀ ਪਿੰਡਾਂ ਨੇੜੇ ਪਏ ਪਾੜ ਵਾਲ਼ੀਆਂ ਥਾਵਾਂ ਦਾ ਜਾਇਜ਼ਾ ਲਿਆ ਗਿਆ। ਵਿਧਾਇਕ ਨੇ ਦੱਸਿਆ ਕਿ ਮੰਡਵੀ ਨੇੜੇ ਘੱਗਰ ਵਿੱਚ ਪਏ ਪਾੜ ਨੂੰ ਪ੍ਰਸ਼ਾਸਨ ਵੱਲੋਂ ਕੁਝ ਘੰਟਿਆਂ ਵਿੱਚ ਹੀ ਪੂਰ ਦਿੱਤਾ ਗਿਆ, ਦੂਜੇ ਦੋਵਾਂ ਪਾੜਾਂ ’ਤੇ ਵੀ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਡੀਸੀ ਜ਼ੋਰਵਾਲ ਨੇ ਕਿਹਾ ਕਿ ਜੇ ਘੱਗਰ ਦਾ ਪਾਣੀ ਆਬਾਦੀ ਵਿਚ ਦਾਖ਼ਲ ਹੁੰਦਾ ਹੈ ਤਾਂ ਇਸ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਮੂਨਕ ਵਿੱਚ ਆਰਜ਼ੀ ਮੁੜ ਵਸੇਬਾ ਕੇਂਦਰ ਸਥਾਪਤ ਕਰ ਕੇ ਲੋੜੀਂਦੀਆਂ ਸਹੂਲਤਾਂ, ਭੋਜਨ ਅਤੇ ਪਾਣੀ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ।

Advertisement
Tags :
ਇਲਾਕੇਸ਼ੁਤਰਾਣਾਕਾਰਨਘੱਗਰਤਬਾਹੀਪਾੜਾ