Deportation from USA: ਰਾਜਪੁਰਾ ਪੁਲੀਸ ਨੇ ਕਤਲ ਕੇਸ ਵਿਚ ਗ੍ਰਿਫ਼ਤਾਰ ਕੀਤੇ ਡਿਪੋਰਟ ਹੋਏ ਦੋ ਨੌਜਵਾਨ
ਸਾਲ 2023 ਵਿੱਚ ਹੋਏ ਕਤਲ ਕੇਸ ਵਿੱਚ ਲੋੜੀਂਦੇ ਸਨ ਚਚੇਰੇ ਭਰਾ; ਅੰਮ੍ਰਿਤਸਰ ਹਵਾਈ ਅੱਡੇ ਤੋਂ ਬਾਹਰ ਆਉਣ ਤੋਂ ਬਾਅਦ ਕੀਤੀ ਕਾਰਵਾਈ
Advertisement
ਸਰਬਜੀਤ ਸਿੰਘ ਭੰਗੂ
ਪਟਿਆਲਾ,16 ਫਰਵਰੀ
Advertisement
ਅਮਰੀਕਾ ਤੋਂ ਲੰਘੀ ਰਾਤ ਡਿਪੋਰਟ ਹੋ ਕੇ ਅੰਮ੍ਰਿਤਸਰ ਉਤਰੇ ਰਾਜਪੁਰਾ ਦੇ ਵਿਕਾਸ ਨਗਰ ਦੇ ਦੋ ਨੌਜਵਾਨਾਂ ਨੂੰ ਥਾਣਾ ਸਿਟੀ ਰਾਜਪੁਰਾ ਦੀ ਪੁਲੀਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲੀਸ ਦਾ ਤਰਕ ਹੈ ਕਿ ਉਹ 2023 ਵਿੱਚ ਹੋਏ ਇੱਕ ਕਤਲ ਕੇਸ ਵਿੱਚ ਲੋੜੀਂਦੇ ਸਨ। ਸੰਦੀਪ ਸਿੰਘ ਅਤੇ ਪ੍ਰਦੀਪ ਸਿੰਘ ਨਾਮ ਦੇ ਦੋਵੇਂ ਨੌਜਵਾਨ ਚਾਚੇ-ਤਾਏ ਦੇ ਪੁੱਤ ਹਨ। ਇਹ ਜਾਣਕਾਰੀ ਅੱਜ ਇੱਥੇ ਪਟਿਆਲਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਨੇ ਦਿੱਤੀ।
Advertisement