ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸੰਗਤਲ ਲਈ ਬਹਾਦਰਗੜ੍ਹ ਕਿਲ੍ਹੇ ਦਾ ਲਾਂਘਾ ਖੋਲ੍ਹਣ ਦੀ ਮੰਗ

ਸੁਖਜੀਤ ਸਿੰਘ ਬਘੌਰਾ ਵੱਲੋਂ ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਨੂੰ ਪੱਤਰ
Advertisement

ਗੁਰਨਾਮ ਸਿੰਘ ਅਕੀਦਾ

ਪ‌ਟਿਆਲਾ, 5 ਜੁਲਾਈ

Advertisement

ਇਕ ਪਾਸੇ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਮਨਾਈ ਜਾ ਰਹੀ ਹੈ ਦੂਜੇ ਪਾਸੇ ਚਿਰਾਂ ਤੋਂ ਸੰਗਤ ਦੀ ਮੰਗ ਨੂੰ ਕਿਸੇ ਵੀ ਸਰਕਾਰ ਨੇ ਸਵੀਕਾਰ ਨਹੀਂ ਕੀਤਾ। ਇੱਥੇ ਬਹਾਦਰਗੜ੍ਹ ਕਿਲ੍ਹੇ ਵਿਚ ਗੁਰੂ ਤੇਗ਼ ਬਹਾਦਰ ਮਹੀਨਿਆਂ ਤੱਕ ਰਹੇ ਸਨ ਜਿੱਥੇ ਕਿ ਇਤਿਹਾਸਕ ਗੁਰਦੁਆਰਾ ਸਾਹਿਬ ਬਣਿਆ ਹੈ ਤੇ ਇੱਥੇ ਉਹ ਖੂਹੀ ਵੀ ਮੌਜੂਦ ਹੈ ਜੋ ਗੁਰੂ ਸਾਹਿਬ ਲਈ ਉਨ੍ਹਾਂ ਦੇ ਸੇਵਕ ਸੈਫੂਦੀਨ ਨੇ ਪੁਟਵਾਈ ਸੀ। ਇਸ ਸਥਾਨ ਦੇ ਦਰਸ਼ਨ ਕਰਨ ਲਈ ਸੰਗਤ ਤਰਸਦੀ ਹੈ।

ਭਾਰਤੀ ਕਿਸਾਨ ਓਥਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਚਾਰ ਸਕੱਤਰ ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਕਿਹਾ ਕਿ ਸਿੱਖਾਂ ਲਈ ਸ੍ਰੀ ਕਰਤਾਰਪੁਰ ਦਾ ਲਾਂਘਾ ਪਾਕਿਸਤਾਨ ਵੱਲੋਂ ਖੋਲ੍ਹਿਆ ਜਾ ਸਕਦਾ ਹੈ ਪਰ ਨੌਵੇਂ ਗੁਰੂ ਤੇਗਬਹਾਦਰ ਸਾਹਿਬ ਜਿੱਥੇ ਮਹੀਨਿਆਂ ਬੱਧੀ ਰਹੇ ਉਹ ਸਥਾਨ ਸੰਗਤ ਤੋਂ ਦੂਰ ਹੈ। ਉਨ੍ਹਾਂ ਇਸ ਸਬੰਧੀ ਇਕ ਮੰਗ ਪੱਤਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਤੇ ਇਕ ਮੰਗ ਪੱਤਰ ਪੰਜਾਬ ਸਰਕਾਰ ਲਈ ਡੀਸੀ ਪਟਿਆਲਾ ਨੂੰ ਸੌਂਪਿਆ ਹੈ ਜਿਸ ਵਿਚ ਮੰਗ ਕੀਤੀ ਗਈ ਕਿ ਬਹਾਦਰਗੜ੍ਹ ਕਿਲ੍ਹੇ ਵਿਚ ਕਮਾਂਡੋ ਟ੍ਰੇਨਿੰਗ ਕੈਂਪ ਚੱਲਦੇ ਹਨ, ਜਿਸ ਕਰਕੇ ਸੰਗਤ ਇੱਥੇ ਦਰਸ਼ਨ ਕਰਨ ਲਈ ਨਹੀਂ ਜਾ ਸਕਦੀ, ਜੇਕਰ ਕੋਈ ਦਰਸ਼ਨ ਕਰਨ ਦੀ ਚਾਹਤ ਰੱਖਦਿਆਂ ਜਾਂਦਾ ਹੈ ਤਾਂ ਕਮਾਂਡੋ ਵਾਲੇ ਉਸ ਨੂੰ ਦਰਸ਼ਨ ਕਰਨ ਲਈ ਕਈ ਪਾਬੰਦੀਆਂ ਲਗਾ ਦਿੰਦੇ ਹਨ, ਜਦ ਕਿ ਇੱਥੇ ਗੁਰੂ ਤੇਗ਼ ਬਹਾਦਰ ਜੀ ਲੰਬਾ ਸਮਾਂ ਰਹੇ ਸਨ ਜਿੱਥੇ ਉਨ੍ਹਾਂ ਦੀਆਂ ਇਤਿਹਾਸਕ ਨਿਸ਼ਾਨੀਆਂ ਮੌਜੂਦ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਇਤਿਹਾਸਕ ਸਥਾਨ ਦਾ ਗੇਟ ਸਿੱਧਾ ਰਾਜਪੁਰਾ ਰੋਡ ਵੱਲ ਕੱਢਿਆ ਜਾਵੇ ਜਿਸ ਦਾ ਕਿ ਕਮਾਂਡੋ ਨਾਲ ਕੋਈ ਵਾਹ ਵਾਸਤਾ ਨਾ ਰਹੇ। ਇਹ ਲਾਂਘਾ ਜੇਕਰ ਰਾਜਪੁਰਾ ਰੋਡ ਵੱਲ ਨਿਕਲਦਾ ਹੈ ਤਾਂ ਸੰਗਤਾਂ ਗੁਰ ਘਰ ਦੀਆਂ ਇਤਿਹਾਸਕ ਨਿਸ਼ਾਨੀਆਂ ਦੇ ਦਰਸ਼ਨ ਵੀ ਕਰ ਸਕਣਗੀਆਂ।

Advertisement