ਥਾਪਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ
ਏਅਰ ਚੀਫ ਮਾਰਸ਼ਲ ਏਪੀ ਸਿੰਘ ਨੇ ਕੀਤੀ ਸ਼ਿਰਕਤ
Advertisement
ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਟੀਆਈਈਟੀ) ’ਚ ਅੱਜ ਤਿੰਨ ਰੋਜ਼ਾ ਕਾਨਵੋਕੇਸ਼ਨ ਸਮਾਪਤ ਹੋ ਗਈ। ਇਸ ਮੌਕੇ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਏਪੀ ਸਿੰਘ, ਪੀ ਵੀ ਐੱਸ ਐੱਮ, ਏ ਵੀ ਐੱਸ ਐੱਮ ਅਤੇ ਸਰਿਤਾ ਸਿੰਘ, ਪ੍ਰਧਾਨ ਏਅਰ ਫੋਰਸ ਫੈਮਿਲੀ ਵੈੱਲਫੇਅਰ ਐਸੋਸੀਏਸ਼ਨ ਨੇ ਸ਼ਿਰਕਤ ਕੀਤੀ। ਕਾਨਵੋਕੇਸ਼ਨ ਵਿੱਚ ਕੁੱਲ 3,104 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ। ਏਅਰ ਚੀਫ ਮਾਰਸ਼ਲ ਏਪੀ ਸਿੰਘ ਨੇ ਭਾਰਤੀ ਹਵਾਈ ਸੈਨਾ ਵਿੱਚ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਸੇਵਾ, ਅਨੁਸ਼ਾਸਨ ਅਤੇ ਜ਼ਿੰਮੇਵਾਰੀ ਬਾਰੇ ਗੱਲ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਦੇਸ਼ ਅਤੇ ਸਮਾਜ ਦੀ ਬਿਹਤਰੀ ਲਈ ਇਮਾਨਦਾਰੀ ਨਾਲ ਕੰਮ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਟੀ ਆਈ ਈ ਟੀ ਚਾਂਸਲਰ ਡਾ. ਰਾਜੀਵ ਰੰਜਨ ਵੇਦੇਰਾ, ਵਾਈਸ ਚਾਂਸਲਰ ਪਦਮਕੁਮਾਰ ਨਾਇਰ ਨੇ ਸੰਬੋਧਨ ਕੀਤਾ।
Advertisement
Advertisement