ਸ਼ਹੀਦ ਨਾਇਕ ਮਲਕੀਤ ਸਿੰਘ ਦੀ ਬਰਸੀ ਮਨਾਈ
ਸ਼ਹੀਦ ਸਭ ਦੇ ਸਾਂਝੇ ਅਤੇ ਕੌਮ ਦਾ ਸਰਮਾਇਆ ਹੁੰਦੇ ਹਨ: ਹਡਾਣਾ
Advertisement
ਸ਼ਹੀਦ ਸਭ ਦੇ ਸਾਂਝੇ ਅਤੇ ਕੌਮ ਦਾ ਸਰਮਾਇਆ ਹੁੰਦੇ ਹਨ। ਇਹ ਪ੍ਰਗਟਾਵਾ ਰਣਜੋਧ ਸਿੰਘ ਹਡਾਣਾ ਚੇਅਰਮੈਨ ਪੀਆਰਟੀਸੀ ਪੰਜਾਬ ਨੇ ਪਿੰਡ ਹਡਾਣਾ ਵਿੱਚ ਅਮਰ ਸ਼ਹੀਦ ਨਾਇਕ ਮਲਕੀਤ ਸਿੰਘ ਦੀ 25ਵੀਂ ਸਲਾਨਾ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕੀਤਾ। ਉਨ੍ਹਾਂ ਕਿਹਾ ਸ਼ਹੀਦ ਨਾਇਕ ਮਲਕੀਤ ਸਿੰਘ ਹਡਾਣਾ ਨੇ ਦੇਸ਼ ਦੀ ਖਾਤਿਰ ਜੋ ਕਾਰਗਿਲ ਦੇ ਯੁੱਧ ਵਿੱਚ ਜੋ ਮਹਾਨ ਕੁਰਬਾਨੀ ਦਿੱਤੀ, ਉਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਸਮਾਗਮ ਦੀ ਪ੍ਰਧਾਨਗੀ ਅਮਰਜੀਤ ਸਿੰਘ ਜਾਗਦੇ ਰਹੋ, ਲਖਮੀਰ ਸਿੰਘ ਸਲੋਟ, ਸ਼ਹੀਦ ਦੇ ਭਰਾ ਗੁਰਮੀਤ ਸਿੰਘ ਅਤੇ ਜਸਵਿੰਦਰ ਸਿੰਘ ਲੱਡੂ ਸਨੌਰ ਨੇ ਕੀਤੀ। ਇਸ ਮੌਕੇ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਨੂਨਗਰ ਲਵਣਕਾਰ, ਸਮਾਜ ਦੇ ਲੋਕ ਵੀ ਸ਼ਹੀਦ ਨੂੰ ਸਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚੇ। ਇਸ ਮੌਕੇ ਸ਼ਹੀਦ ਮਲਕੀਤ ਸਿੰਘ ਦੇ ਭਰਾ ਗੁਰਮੀਤ ਸਿੰਘ, ਸ਼ਹੀਦ ਦੀ ਪਤਨੀ ਕਰਮਜੀਤ ਕੌਰ ਅਤੇ ਪੁੱਤਰ ਮਨਿੰਦਰ ਸਿੰਘ ਦਾ ਸਿਰੋਪਾਓ ਭੇਟ ਕਰਕੇ ਸਨਮਾਨ ਕੀਤਾ ਗਿਆ। ਦੀਵਿਆ ਜੋਤੀ ਜਾਗਰਤੀ ਸੰਸਥਾਨ ਨੂਰ ਮਹਿਲ ਦੇ ਢਾਡੀ ਜਥੇ ਨੇ ਸ਼ਹੀਦਾਂ ਦੀਆਂ ਵਾਰਾਂ ਗਾਈਆਂ। ਇਸ ਮੌਕੇ ਚੇਅਰਮੈਨ ਬਲਜਿੰਦਰ ਸਿੰਘ ਢਿੱਲੋਂ, ਚੇਅਰਮੈਨ ਇੰਦਰਜੀਤ ਸਿੰਘ ਸੰਧੂ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਰਜਿੰਦਰ ਸਿੰਘ ਵਿਰਕ, ਕਿਸ਼ਨ ਸਿੰਘ ਸਨੌਰ, ਜਗਜੀਤ ਸਿੰਘ ਕੋਹਲੀ, ਹਰਿੰਦਰਪਾਲ ਸਿੰਘ ਹੈਰੀਮਾਨ, ਸਰਪੰਚ ਹਰਪਾਲ ਸਿੰਘ ਹਡਾਣਾ, ਪੰਚ ਜਸਵੀਰ ਸਿੰਘ, ਜਸਪਾਲ ਸਿੰਘ ਬਰਕਤਪੁਰ, ਪ੍ਰਧਾਨ ਨਸੀਬ ਸਿੰਘ, ਧਰਮਪਾਲ ਸ਼ਰਮਾ ਹਾਜ਼ਰ ਸਨ।
Advertisement
Advertisement