ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਡੀ ਸੀ ਵੱਲੋਂ ਸੜਕਾਂ ਦੇ ਕੰਮ ਦਾ ਜਾਇਜ਼ਾ

ਫੁਹਾਰਾ ਚੌਕ, ਲੀਲ੍ਹਾ ਭਵਨ ਤੇ ਖੰਡਾ ਚੌਕ ਦਾ ਦੌਰਾ
Advertisement
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਸ਼ਹਿਰ ਅੰਦਰ ਬਣ ਰਹੀਆਂ ਸੜਕਾਂ ਦੀ ਉਸਾਰੀ ਦੇ ਕੰਮ ਦਾ ਨਿਰੀਖਣ ਕੀਤਾ। ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਪਿਯੂਸ਼ ਅਗਰਵਾਲ ਤੇ ਨੈਸ਼ਨਲ ਹਾਈਵੇਅ ਦੇ ਕਾਰਜਕਾਰੀ ਇੰਜਨੀਅਰ ਨਵਦੀਪ ਸਿੰਗਲਾ ਨੂੰ ਕੰਮ ਮਿੱਥੇ ਸਮੇਂ ’ਚ ਮੁਕੰਮਲ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਸ਼ਤਾਬਦੀ ਸਬੰਧੀ ਪਟਿਆਲਾ ’ਚ ਹੋਣ ਵਾਲੇ ਸਮਾਗਮਾਂ ਕਰਕੇ ਸੜਕਾਂ ਦੇ ਕੰਮ ਨੂੰ ਸਿਰ ਮੁਕੰਮਲ ਕਰਵਾਇਆ ਜਾਵੇ। ਉਨ੍ਹਾਂ ਲੀਲ੍ਹਾ ਭਵਨ ਚੌਕ ਤੋਂ ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਭੁਪਿੰਦਰਾ ਰੋਡ (ਲੀਲ੍ਹਾ ਭਵਨ ਤੋਂ ਫੁਹਾਰਾ ਚੌਕ), ਅਪਰ ਮਾਲ ਰੋਡ ਠੀਕਰੀਵਾਲਾ ਤੋਂ ਐੱਨ ਆਈ ਐੱਸ ਚੌਕ, 17 ਨੰਬਰ ਰੇਲਵੇ ਕਰਾਸਿੰਗ ਤੋਂ ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਪਾਸੀ ਰੋਡ ਤੇ ਪਟਿਆਲਾ-ਨਾਭਾ ਰੋਡ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਤੱਕ ਦੀਆਂ ਸੜਕਾਂ ਦੇ ਕੰਮ ਦਾ ਮੁਲਾਂਕਣ ਕੀਤਾ।

ਡਿਪਟੀ ਕਮਿਸ਼ਨਰ ਨੇ ਆਦੇਸ਼ ਦਿੱਤੇ ਕਿ ਸੜਕਾਂ ਅਤੇ ਚੌਂਕਾਂ ਦੀ ਮੁਰੰਮਤ ਸਮੇਂ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਵੇ ਕਿ ਸੜਕਾਂ ਬਣਾਉਣ ਸਮੇਂ ਬਰਸਾਤੀ ਪਾਣੀ ਦੀ ਨਿਕਾਸੀ ਯਕੀਨੀ ਹੋਵੇ, ਨਾਜਾਇਜ਼ ਕਬਜ਼ੇ ਹਟਾਏ ਜਾਣ, ਸੜਕ ਕਿਨਾਰੇ ਬਿਜਲੀ ਤੇ ਹੋਰ ਖੰਭੇ ਵੀ ਨਾ ਹੋਣ, ਸੜਕਾਂ ਦੀ ਚੌੜਾਈ ਦੀ ਪੈਮਾਇਸ਼ ਪੂਰੀ ਹੋਵੇ, ਫੁਟਪਾਥ ਠੀਕ ਤਰ੍ਹਾਂ ਨਾਲ ਹੋਣ ’ਤੇ ਇਨ੍ਹਾਂ ਥੱਲੇ ਡਰੇਨੇਜ਼ ਪਾਈਪਾਂ ਦਾ ਪ੍ਰਬੰਧ ਹੋਵੇ। ਉਹ ਖ਼ੁਦ ਚੱਲਦੇ ਕੰਮ ਦਾ ਜਾਇਜ਼ਾ ਲੈਣਗੇ, ਜੇਕਰ ਮੁਰੰਮਤ ਤੋਂ ਬਾਅਦ ਵੀ ਕੋਈ ਨਾਜਾਇਜ਼ ਕਬਜ਼ੇ ਰਹੇ ਜਾਂ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਈ ਜਾਂ ਕੋਈ ਹੋਰ ਕੁਤਾਹੀ ਨਜ਼ਰ ਆਈ ਤਾਂ ਕੰਮ ਵਾਲੀ ਏਜੰਸੀ ਤੇ ਵਿਭਾਗੀ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

Advertisement

 

Advertisement
Show comments