ਡੀ ਸੀ ਨੇ ਸੜਕ ਕਿਨਾਰਿਓਂ 500 ਕਿਲੋ ਪਲਾਸਟਿਕ ਚੁੱਕਿਆ
ਡੀ ਸੀ ਨੇ ਖੁੱਲ੍ਹੇ ’ਚ ਕੂੜਾ ਤੇ ਪਲਾਸਟਿਕ ਸੁੱਟਣ ਵਾਲਿਆਂ ਦੇ ਨਗਰ ਨਿਗਮ ਵੱਲੋਂ ਚਲਾਨ ਕੱਟ ਕੇ ਜੁਰਮਾਨਾ ਲਾਉਣ ਦੀ ਤਜਵੀਜ਼ ਬਾਰੇ ਦੱਸਿਆ। ਡਿਪਟੀ ਕਮਿਸ਼ਨਰ ਨੇ ਇਸ ਕਮਿਊਨਿਟੀ ਮੁਹਿੰਮ ਨੂੰ ਮਾਨਤਾ ਦਿੰਦਿਆਂ ਟੀਮ ਨੂੰ ‘ਥਾਪਰ ਯੂਨੀਵਰਸਿਟੀ ਤੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੱਕ ਦੀ ਸੜਕ ਨੂੰ ਸਾਫ਼-ਸੁਥਰੀ ਬਣਾਉਣ ’ਤੇ ਆਧਾਰਿਤ ਪ੍ਰਾਜੈਕਟ ਵੀ ਸੌਂਪਿਆ।
ਉਨ੍ਹਾਂ ਦੱਸਿਆ ਕਿ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਸ਼ਤਾਬਦੀ ਤਹਿਤ 21 ਨਵੰਬਰ ਨੂੰ ਪਟਿਆਲਾ ਪਹੁੰਚਣ ਵਾਲੇ ਨਗਰ ਕੀਰਤਨ ਤੋਂ ਪਹਿਲਾਂ-ਪਹਿਲਾਂ ਸ਼ਹਿਰ ’ਚ ਵਿਆਪਕ ਸਫਾਈ ਮੁਹਿੰਮ ਵੀ ਵਿੱਢੀ ਜਾਵੇਗੀ।
ਟੀਮ ਵਿੱਚ ਏ ਪੀ ਆਰ ਓਜ਼ ਹਰਦੀਪ ਗਹੀਰ ਤੇ ਦੀਪਕ ਕਪੂਰ, ਐੱਚ ਪੀ ਐੱਸ ਲਾਂਬਾ, ਕਰਨਲ ਕਰਮਿੰਦਰ ਸਿੰਘ, ਕਰਨਲ ਜੇ ਵੀ, ਕਰਨਲ ਅਮਨ ਸੰਧੂ, ਐਡਵੋਕੇਟ ਸਰਬਜੀਤ ਵੜੈਚ, ਰਾਕੇਸ਼ ਕੱਦ, ਰਾਜੀਵ ਚੋਪੜਾ, ਨਾਗੇਸ਼, ਕਰਨਲ ਸਲਵਾਨ, ਨਵਰੀਤ ਸੰਧੂ, ਵਰੁਣ ਮਲਹੋਤਰਾ, ਗੁਰਮੀਤ ਸਡਾਣਾ, ਏ ਕੇ ਜਖਮੀ, ਅਜੇਪਾਲ ਗਿੱਲ, ਕਰਨਲ ਭੂਪੀ ਗਰੇਵਾਲ, ਕਰਨਲ ਜਸਵਿੰਦਰ ਦੁਲਟ, ਗੁਰਪ੍ਰੀਤ ਦੁਲਟ, ਸਾਕਸ਼ੀ ਗੋਇਲ, ਪ੍ਰਵੇਸ਼ ਮੰਗਲਾ, ਸੀਐਮ ਕੌੜਾ, ਜਸਵੀਰ ਭੰਗੂ, ਵਰੁਣ ਕੌਸ਼ਲ, ਪ੍ਰੋ. ਅਸ਼ੋਕ ਵਰਮਾ, ਰਾਜ ਕੁਮਾਰ ਗੋਇਲ, ਸਵਾਮੀ ਯੋਗੇਸ਼, ਹਰਜੋਤ, ਖੁਸ਼ਦੀਪ, ਪ੍ਰੀਤਇੰਦਰ ਸਿੱਧੂ, ਜਸਵੀਰ ਸਿੰਘ, ਪ੍ਰੋ: ਰਾਜੀਵ ਕਾਂਸਲ, ਉਪਿੰਦਰ ਸ਼ਰਮਾ, ਕੇ.ਐਸ. ਸੇਖੋਂ, ਸਿਮਰਨ ਹਰੀਕਾ, ਅਜੀਪਾਲ ਸਿੰਘ ਗਿੱਲ, ਬਲਜੀਤ ਕੌਰ, ਐਸ.ਸੀ. ਮੱਕੜ, ਗੁਰਭਜਨ ਸਿੰਘ ਗਿੱਲ, ਡਾ. ਅਵਨੀਤ ਰੰਧਾਵਾ, ਆਸ਼ੂ ਕਥੂਰੀਆ, ਨਵਰੀਤ ਸੰਧੂ ਤੇ ਕੁਲਦੀਪ ਮਿੱਤਲ ਸ਼ਾਮਲ ਸਨ।
