ਦਰਸ਼ ਪਸਿਆਣਾ ਦਾ ਕਾਵਿ ਸੰਗ੍ਰਹਿ ‘ਮੁਹੱਬਤ ਜ਼ਿੰਦਾਬਾਦ’ ਲੋਕ ਅਰਪਣ
ਗਿਆਨਦੀਪ ਸਾਹਿਤ ਸਾਧਨਾ ਮੰਚ ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਸਾਹਿਤਕ ਸਮਾਗਮ ਦੌਰਾਨ ਸ਼ਾਇਰ ਦਰਸ਼ਨ ਸਿੰਘ ‘ਦਰਸ਼ ਪਸਿਆਣਾ’ ਦਾ ਪਲੇਠਾ ਕਾਵਿ ਸੰਗ੍ਰਹਿ ‘ਮੁਹੱਬਤ ਜ਼ਿੰਦਾਬਾਦ’ ਲੋਕ ਅਰਪਣ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਮੰਚ ਦੇ ਪ੍ਰਧਾਨ ਡਾ. ਜੀਐੱਸ ਆਨੰਦ ਨੇ...
Advertisement
ਗਿਆਨਦੀਪ ਸਾਹਿਤ ਸਾਧਨਾ ਮੰਚ ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਸਾਹਿਤਕ ਸਮਾਗਮ ਦੌਰਾਨ ਸ਼ਾਇਰ ਦਰਸ਼ਨ ਸਿੰਘ ‘ਦਰਸ਼ ਪਸਿਆਣਾ’ ਦਾ ਪਲੇਠਾ ਕਾਵਿ ਸੰਗ੍ਰਹਿ ‘ਮੁਹੱਬਤ ਜ਼ਿੰਦਾਬਾਦ’ ਲੋਕ ਅਰਪਣ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਮੰਚ ਦੇ ਪ੍ਰਧਾਨ ਡਾ. ਜੀਐੱਸ ਆਨੰਦ ਨੇ ਕੀਤੀ। ਮੰਚ ਦੇ ਜਨਰਲ ਸਕੱਤਰ ਬਲਬੀਰ ਜਲਾਲਾਬਾਦੀ ਨੇ ‘ਦਰਸ਼ ਪਸਿਆਣਾ’ ਦੀ ਸਿਰਜਣਾ ਅਤੇ ਪੁਸਤਕ ਸੰਬੰਧੀ ਜਾਣਕਾਰੀ ਦਿੱਤੀ। ਮੁੱਖ ਮਹਿਮਾਨ ਵਜੋਂ ਬੋਲਦਿਆਂ ਡਾ. ਸੁਰਜੀਤ ਸਿੰਘ ਭੱਟੀ ਨੇ ਕਿਹਾ ਕਿ ਇਹ ਪੁਸਤਕ ਗੁਰੂ ਨਾਨਕ ਸਾਹਿਬ ਦੀ ਆਰਤੀ ਵਾਂਗੂੰ ਦੁਨੀਆ ਦੇ ਦੱਬੇ ਕੁਚਲੇ ਲੋਕਾਂ ਦਾ ਪੱਖ ਪੂਰਦਿਆਂ ਹੰਕਾਰੀ ਧਿਰ ਦੇ ਮਨਾਂ ਵਿੱਚੋਂ ਹੰਕਾਰ ਦੀ ਮੈਲ਼ ਨੂੰ ਕੱਢਣ ਦੀ ਅਹਿਮੀਅਤ ਦੱਸਦੀ ਹੈ। ਪੁਸਤਕ ’ਤੇ ਪੜ੍ਹੇ ਗਏ ਆਪਣੇ ਪੇਪਰ ਵਿੱਚ ਡਾ. ਇਕਬਾਲ ਸੋਮੀਆਂ ਨੇ ਕਿਹਾ ਕਿ ਪੁਸਤਕ ਸੱਤਾ ਦੀ ਧੌਂਸ ਅਤੇ ਨਕਾਰਾਤਮਿਕ ਮਿੱਥਾਂ ਨੂੰ ਤੋੜਨ ਦਾ ਯਤਨ ਕਰਦੀ ਹੈ। ਡਾ. ਅਰਵਿੰਦਰ ਕੌਰ ਕਾਕੜਾ ਨੇ ਪੁਸਤਕ ਨੂੰ ਮਨੁੱਖ ਦੇ ਗਾਉਂਦੇ ਹੋਏ ਆਪੇ ਦੀ ਪੇਸ਼ਕਾਰੀ ਕਿਹਾ। ਕਵਿਤਾ ਦੇ ਸੈਸ਼ਨ ਵਿੱਚ ਹਾਜ਼ਰ ਨਾਮਵਰ ਕਵੀਆਂ ਵਿੱਚੋਂ ਪਰਵਿੰਦਰ ਸ਼ੋਖ, ਗੁਰਚਰਨ ਪੱਬਾਰਾਲੀ, ਕੁਲਵੰਤ ਸੈਦੋਕੇ, ਰਾਜਬੀਰ ਸਿੰਘ ਮੱਲ੍ਹੀ, ਬਚਨ ਸਿੰਘ ਗੁਰਮ, ਗੁਰਦਰਸ਼ਨ ਸਿੰਘ ਗੁਸੀਲ, ਲਾਲ ਮਿਸਤਰੀ, ਮਨਦੀਪ ਮੈਂਡੀ, ਕਿਰਪਾਲ ਸਿੰਘ ਮੂਣਕ, ਬਜਿੰਦਰ ਠਾਕੁਰ, ਰਾਮ ਸਿੰਘ ਬੰਗ, ਜਗਤਾਰ ਨਿਮਾਣਾ, ਤੇਜਿੰਦਰ ਅਨਜਾਨਾ, ਨਿਰਮਲਾ ਗਰਗ, ਸੰਤ ਸਿੰਘ ਸੋਹਲ ਤੇ ਹਰੀ ਸਿੰਘ ਚਮਕ ਆਦਿ ਸ਼ਖ਼ਸੀਅਤਾਂ ਵੀ ਹਾਜ਼ਰ ਸਨ।
Advertisement
Advertisement