ਦੰਗਲ: ਸੁੱਖੀ ਘੱਗਾ ਨੇ ਚੀਮਾ ਭਲਵਾਨ ਨੂੰ ਚਿੱਤ ਕੀਤਾ
ਇੱਥੋਂ ਦੀ ਗੁੱਗਾ ਮੈੜੀ ਦਾ ਦੋ ਰੋਜ਼ਾ ਮੇਲਾ ਪੂਰੀ ਸ਼ਾਨੋ-ਸ਼ੌਕਤ ਨਾਲ ਭਰਿਆ। ਦੋਵੇਂ ਦਿਨ ਮੇਲੇ ਵਿੱਚ ਦੂਰੋਂ- ਨੇੜਿਓਂ ਸੰਗਤ ਨੇ ਮੱਥਾ ਟੇਕਿਆ। ਇਸ ਦੌਰਾਨ ਆਖ਼ਰੀ ਦਿਨ ਕਰਵਾਏ ਕੁਸ਼ਤੀ ਦੇ ਦਿਲਚਸਪ ਮੁਕਾਬਲਿਆਂ ਵਿਚ 11 ਹਜ਼ਾਰ ਰੁਪਏ ਦੀ ਝੰਡੀ ਵਾਲੀ ਕੁਸ਼ਤੀ ਵਿੱਚ...
Advertisement
ਇੱਥੋਂ ਦੀ ਗੁੱਗਾ ਮੈੜੀ ਦਾ ਦੋ ਰੋਜ਼ਾ ਮੇਲਾ ਪੂਰੀ ਸ਼ਾਨੋ-ਸ਼ੌਕਤ ਨਾਲ ਭਰਿਆ। ਦੋਵੇਂ ਦਿਨ ਮੇਲੇ ਵਿੱਚ ਦੂਰੋਂ- ਨੇੜਿਓਂ ਸੰਗਤ ਨੇ ਮੱਥਾ ਟੇਕਿਆ। ਇਸ ਦੌਰਾਨ ਆਖ਼ਰੀ ਦਿਨ ਕਰਵਾਏ ਕੁਸ਼ਤੀ ਦੇ ਦਿਲਚਸਪ ਮੁਕਾਬਲਿਆਂ ਵਿਚ 11 ਹਜ਼ਾਰ ਰੁਪਏ ਦੀ ਝੰਡੀ ਵਾਲੀ ਕੁਸ਼ਤੀ ਵਿੱਚ ਸੁੱਖੀ ਪਹਿਲਵਾਨ ਘੱਗਾ ਨੇ ਚੀਮਾ ਭਲਵਾਨ ਨੂੰ ਚਿੱਤ ਕਰਕੇ ਝੰਡੀ ’ਤੇ ਆਪਣਾ ਕਬਜ਼ਾ ਕੀਤਾ। ਜਦ ਕਿ 3100 ਰੁਪਏ ਵਾਲੀ ਝੰਡੀ ਵਾਲੀ ਕੁਸ਼ਤੀ ਮੁਕਾਬਲੇ ਵਿੱਚ ਜੱਗਾ ਭਲਵਾਨ ਅਤੇ ਸ਼ੈਂਕੀ ਭਲਵਾਨ ਦੀ ਕੁਸ਼ਤੀ ਬਰਾਬਰ ਰਹੀ। ਇਸ ਮੌਕੇ ਨਗਰ ਪੰਚਾਇਤ ਘੱਗਾ ਦੇ ਪ੍ਰਧਾਨ ਮਿੱਠੂ ਸਿੰਘ, ਸੀਨੀਅਰ ਮੀਤ ਪ੍ਰਧਾਨ ਸ਼ਕਤੀ ਗੋਇਲ, ਹਰਪਾਲ ਸਿੰਘ ਲਾਡੀ, ਤਰਵਿੰਦਰ ਸਿੰਘ, ਅਮਨ ਸਿੰਘ, ਲਖਵਿੰਦਰ ਸਿੰਘ, ਲੱਕੀ ਸਿੱਧੂ, ਬੂਟਾ ਖੰਗੂੜਾ (ਸਾਰੇ ਕੌਂਸਲਰ) , ਨੰਦ ਲਾਲ ਸ਼ਰਮਾ ਅਤੇ ਦਵਿੰਦਰ ਸ਼ਾਹੀ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
Advertisement
Advertisement