ਦਲਿਤ ਧਿਰਾਂ ਵੱਲੋਂ ਰਾਜਾ ਵੜਿੰਗ ਖ਼ਿਲਾਫ਼ ਪ੍ਰਦਰਸ਼ਨ
ਇਸ ਮਾਮਲੇ ਸਬੰਧੀ ਰਾਜਪੁਰਾ ਦੇ ਟਾਹਲੀ ਵਾਲੇ ਚੌਕ ਵਿੱਚ ਐੱਸ ਸੀ, ਬੀ ਸੀ ਅਤੇ ਇਨਸਾਫ਼ ਪਸੰਦ ਧਿਰਾਂ ਨੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਲੋਕਾਂ ਨੇ ਰਾਜਾ ਵੜਿੰਗ ਦੀਆਂ ਤਸਵੀਰਾਂ ਨੂੰ ਅਗਨੀ ਭੇਟ ਕਰਦਿਆਂ ‘ਕਾਂਗਰਸ ਪਾਰਟੀ ਮੁਰਦਾਬਾਦ’ ਅਤੇ ‘ਰਾਜਾ ਵੜਿੰਗ ਮੁਰਦਾਬਾਦ’ ਦੇ ਨਾਅਰੇ ਲਾਏ। ਰੋਸ ਪ੍ਰਦਰਸ਼ਨ ਦੀ ਅਗਵਾਈ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਹੰਸ ਰਾਜ ਬਨਵਾੜੀ, ਮਜ਼ਦੂਰ ਯੂਨੀਅਨ ਆਗੂ ਜਸਵੀਰ ਕੁਮਾਰ, ਸੰਜੇ ਬਨਵਾੜੀ, ਕਮਲ ਕੁਮਾਰ ਪੱਪੂ, ਬਹੁਜਨ ਆਗੂ ਕੁਲਦੀਪ ਸਿੰਘ ਅਤੇ ਸੁਖਵੀਰ ਸਿੰਘ ਥੂਹਾ ਨੇ ਕੀਤੀ। ਗੁਰੂ ਰਵਿਦਾਸ ਟਰੱਸਟ ਕਮੇਟੀ ਦੇ ਪ੍ਰਧਾਨ ਰਾਜਿੰਦਰ ਸਿੰਘ ਚਪੜ ਸਮੇਤ ਔਰਤ ਵਰਕਰਾਂ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਇਸ ਧਰਨੇ ਅਤੇ ਪ੍ਰਦਰਸ਼ਨ ਬਾਰੇ ਦਲਿਤ ਆਗੂ ਸੁਸ਼ੀਲ ਕੁਮਾਰ ਘਾਰੂ ਅਤੇ ਰਵਿਦਾਸ ਟਰੱਸਟ ਦੇ ਪ੍ਰਧਾਨ ਰਾਜਿੰਦਰ ਸਿੰਘ ਚਪੜ ਨੇ ਸਾਂਝੇ ਤੌਰ ’ਤੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਜਦੋਂ ਤੱਕ ਰਾਜਾ ਵੜਿੰਗ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਦਲਿਤ ਸਮਾਜ ਸੰਘਰਸ਼ ਜਾਰੀ ਰੱਖੇਗਾ।
