ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਾਤੜਾਂ: ਸਾਗਰ ਪਾੜਾ ਡਰੇਨ ਵਿੱਚ ਵੀਹ ਫੁੱਟ ਚੌੜਾ ਪਾੜ

ਘੱਗਰ ਦਰਿਆ ਅਤੇ ਸਾਗਰੇ ਵਾਲੇ ਪਾੜਾ ਡਰੇਨ 12 ਦਿਨ ਤੋਂ ਨੱਕੋ-ਨੱਕ ਭਰ ਕੇ ਚੱਲ ਰਹੇ ਹਨ। ਅੱਜ ਰਸੌਲੀ ਹੱਦ ਤੋਂ ਘੱਗਰ ਵਿੱਚ ਰਲਦੇ ਸਾਗਰਾ ਪਾੜਾ ਡਰੇਨ ਵਿੱਚ 20 ਫੁੱਟ ਤੋਂ ਵੱਧ ਚੌੜਾ ਪਾੜ ਪੈ ਗਿਆ। ਪਿੰਡ ਸਾਗਰਾ ਦੇ ਕਿਸਾਨਾਂ ਨੇ...
ਡਰੇਨ ਵਿੱਚ ਪਏ ਪਾੜ ਨੂੰ ਪੂਰਦੇ ਹੋਏ ਲੋਕ।
Advertisement

ਘੱਗਰ ਦਰਿਆ ਅਤੇ ਸਾਗਰੇ ਵਾਲੇ ਪਾੜਾ ਡਰੇਨ 12 ਦਿਨ ਤੋਂ ਨੱਕੋ-ਨੱਕ ਭਰ ਕੇ ਚੱਲ ਰਹੇ ਹਨ। ਅੱਜ ਰਸੌਲੀ ਹੱਦ ਤੋਂ ਘੱਗਰ ਵਿੱਚ ਰਲਦੇ ਸਾਗਰਾ ਪਾੜਾ ਡਰੇਨ ਵਿੱਚ 20 ਫੁੱਟ ਤੋਂ ਵੱਧ ਚੌੜਾ ਪਾੜ ਪੈ ਗਿਆ। ਪਿੰਡ ਸਾਗਰਾ ਦੇ ਕਿਸਾਨਾਂ ਨੇ ਪਿੰਡਾਂ ਵਿੱਚ ਮੁਨਾਦੀ ਕਰਵਾ ਕੇ ਲੋਕਾਂ ਨੂੰ ਇਕੱਠਾ ਕੀਤਾ ਤੇ 2 ਟਰਾਲੀਆਂ ਮੁਧੀਆ ਮਾਰ ਕੇ ਭਾਰੀ ਮੁਸ਼ੱਕਤ ਨਾਲ ਪਾੜ ਪੂਰਿਆ। ਦੂਸਰੇ ਪਾਸੇ ਖਨੌਰੀ ਹੈੱਡਵਰਕਸ ’ਤੇ ਬੁਰਜੀ ਨੰਬਰ ਆਰਡੀ 460 ’ਤੇ ਘੱਗਰ ਦਾ ਪਾਣੀ ਖ਼ਤਰੇ ਦੇ ਨਿਸ਼ਾਨ 748 ਨੂੰ ਪਾਰ 750.5 ’ਤੇ ਚੱਲ ਰਿਹਾ ਹੈ। ਭਾਵੇਂ ਕਿ ਸਰਕਾਰੀ ਰਿਪੋਰਟ ਅਨੁਸਾਰ ਘੱਗਰ ਦਰਿਆ ਦੇ ਪਾਣੀ ਦਾ ਪੱਧਰ ਦੋ ਇੰਚ ਘਟਿਆ ਦੱਸਿਆ ਜਾ ਰਿਹਾ ਹੈ ਪਰ ਲੋਕ ਅਨੁਸਾਰ ਲਾਈਆਂ ਨਿਸ਼ਾਨੀਆਂ ਤਹਿਤ ਅਜੇ ਪਾਣੀ ਘਟਣਾ ਸ਼ੁਰੂ ਨਹੀਂ ਹੋਇਆ। ਉਹ ਅਜੇ ਵੀ ਬੰਨ੍ਹਾਂ ਦੀ ਮਜ਼ਬੂਤੀ ਵਿੱਚ ਜੁਟੇ ਹੋਏ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਲਖਵਿੰਦਰ ਸਿੰਘ ਨੇ ਆਪਣੇ ਖੇਤਾਂ ਕੋਲ ਬੱਕਰੀਆਂ ਚਰਾਉਂਦੇ ਹੋਏ ਜਦੋਂ ਡਰੇਨ ਵਿਚੋਂ ਪਾਣੀ ਨਿਕਲਦਾ ਵੇਖਿਆ ਤਾਂ ਤਰੁੰਤ ਪਿੰਡ ਸਾਗਰਾ ਵਾਸੀਆਂ ਨੂੰ ਸੂਚਿਤ ਕੀਤਾ ਤੇ ਉਪਰੰਤ ਸੈਂਕੜੇ ਲੋਕਾਂ ਨੇ ਦੋ ਟਰਾਲੀਆਂ ਪਾੜ ਵਿੱਚ ਸੁੱਟ ਕੇ ਪਾਣੀ ਦਾ ਵਹਾਅ ਰੋਕਿਆ ਅਤੇ ਕਿਸਾਨਾਂ ਮਨੁੱਖੀ ਚੇਨ ਬਣਾ ਕੇ ਪਾਣੀ ਨੂੰ ਘਟਾਕੇ ਮਿੱਟੀ ਦੇ ਥੈਲੇ ਸੁੱਟੇ। ਐੱਸਡੀਐੱਮ ਪਾਤੜਾਂ ਅਸ਼ੋਕ ਕੁਮਾਰ ਨੇ ਤਹਿਸੀਲਦਾਰ ਪਾਤੜਾਂ ਸਵਪਨਦੀਪ ਕੌਰ ਅਤੇ ਡਰੇਨੇਜ ਵਿਭਾਗ ਦੇ ਐੱਸਡੀਓ ਗੁਲਸ਼ਨ ਨਾਲ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਹੈ ਕਿ ਸਾਗਰਾ ਪਾੜਾ ਡਰੇਨ ਵਿੱਚ ਪਏ ਪਾੜ ਨੂੰ ਬੰਦ ਕਰ ਲਿਆ ਗਿਆ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਪਿੰਡ ਅਰਨੇਟੂ ਘੱਗਰ ਦਰਿਆ ਨਾਲ ਲੱਗਦੇ ਕਾਫੀ ਰਕਬੇ ਵਿੱਚ ਬਰਸਾਤਾਂ ਦਾ ਪਾਣੀ ਭਰ ਜਾਣ ਕਾਰਨ ਫਸਲਾਂ ਬਰਬਾਦ ਹੋਈਆਂ ਹਨ। ਪਿੰਡ ਵਾਸੀਆਂ ਨੇ ਦੱਸਿਆ ਹੈ ਕਿ 2023 ਵਿੱਚ ਘੱਗਰ ਦਰਿਆ ਦਾ ਬੰਨ੍ਹਾਂ ਟੁੱਟ ਜਾਣ ਕਾਰਨ ਉਨ੍ਹਾਂ ਦੇ ਪਿੰਡ ਨੂੰ ਵੱਡੀ ਮਾਰ ਝੱਲਣੀ ਪਈ ਸੀ।

Advertisement

ਪਾਈਪਲਾਈਨ ਲੀਕ ਹੋਣ ਕਾਰਨ ਸੌ ਏਕੜ ਰਕਬੇ ’ਚ ਪਾਣੀ ਭਰਿਆ

ਪਿੰਡ ਸ਼ੁਤਰਾਣਾ ਦੇ ਡੇਰਾ ਲਾਹੌਰੀਆਂ ਦੇ ਖੇਤਾਂ ਵਿੱਚ ਸਿੰਚਾਈ ਲਈ ਘੱਗਰ ’ਚ ਪਾਈ ਪੁਰਾਣੀ ਪਾਈਪਲਾਈਨ ਲੀਕ ਹੋਣ ਕਾਰਨ ਦਵਿੰਦਰ ਸਿੰਘ, ਹਰਜੀਤ ਸਿੰਘ, ਕੁਲਦੀਪ ਸਿੰਘ, ਪ੍ਰਗਟ ਸਿੰਘ, ਨਿਰਮਲ ਸਿੰਘ, ਬਲਿਹਾਰ ਸਿੰਘ, ਰਾਜ ਸਿੰਘ ਆਦਿ ਦੀ 100 ਏਕੜ ਜ਼ਮੀਨ ਵਿੱਚ ਘੱਗਰ ਦਾ ਪਾਣੀ ਭਰ ਗਿਆ ਹੈ। ਉਨ੍ਹਾਂ ਦੱਸਿਆ ਹੈ ਕਿ ਘੱਗਰ ਦਰਿਆ ਵਿੱਚੋਂ ਆ ਰਹੇ ਪਾਣੀ ਦਾ ਵਹਾਅ ਇੰਨਾ ਜ਼ਿਆਦਾ ਸੀ ਦੇਖਦੇ ਹੀ ਦੇਖਦੇ ਖੇਤਾਂ ਵਿੱਚ ਪਾਣੀ ਭਰ ਗਿਆ। ਉਨ੍ਹਾਂ ਦੱਸਿਆ ਹੈ ਕਿ ਮੌਕੇ ’ਤੇ ਇਕੱਠੇ ਹੋਏ ਨੌਜਵਾਨਾਂ ਨੇ ਭਾਰੀ ਮੁਸ਼ੱਕਤ ਨਾਲ ਪਾਣੀ ਬੰਦ ਕਰਨ ਵਿੱਚ ਸਫਲਤਾ ਹਾਸਲ ਕੀਤੀ।

Advertisement
Show comments