ਸਿਹਤ ਪ੍ਰਣਾਲੀ ਨੂੰ ਡਿਜੀਟਲ ਅਤੇ ਆਧੁਨਿਕ ਦੌਰ ਨਾਲ ਜੋੜਿਆ: ਡਾ. ਬਲਬੀਰ ਸਿੰਘ
ਇਕ ਮੌਕੇ ਡੀ.ਆਰ.ਐਮ.ਈ. ਡਾ. ਅਵਨੀਸ਼ ਕੁਮਾਰ, ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਆਰ ਪੀ ਐੱਸ ਸਿਬੀਆ ਤੇ ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਚੋਪੜਾ ਵੀ ਨਾਲ ਸਨ। ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਰਾਜਿੰਦਰਾ ਹਸਪਤਾਲ ਵਿਚ ਕ੍ਰਿਟੀਕਲ ਮੈਡੀਸਿਨ, ਫੈਮਿਲੀ ਮੈਡੀਸਿਨ, ਪੈਲੀਏਟਿਵ ਤੇ ਜੈਰੀਏਟਿਵ ਕੇਅਰ ਦੇ ਚਾਰ ਨਵੇਂ ਕੋਰਸ ਸ਼ੁਰੂ ਕੀਤੇ ਜਾਣਗੇ। ਸੁੱਪਰ ਸਪੈਸ਼ਲਿਟੀ ਹਸਪਤਾਲ ਨੂੰ ਹੋਰ ਆਧੁਨਿਕ ਸੇਵਾਵਾਂ ਨਾਲ ਲੈਸ ਕਰਨ ਸਮੇਤ 300 ਬੈਡਾਂ ਦਾ ਟਰੌਮਾ ਕੇਅਰ ਹਸਪਤਾਲ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਿੰਗਜ-ਇਲੈਵਨ ਪੰਜਾਬ ਦੇ ਅਧੀਨ ਰਾਊਂਡ ਟੇਬਲ ਇੰਡੀਆ ਵੱਲੋਂ 30 ਲੱਖ ਨਾਲ ਬਣਾਏ ਗਏ ਮਰੀਜ ਸਹਾਇਤਾ ਕੇਂਦਰ ਵਿੱਚ ਅਨੇਕਾਂ ਸੁਵਿਧਾਵਾਂ ਹੋਣਗੀਆਂ। ਈ ਹਸਪਤਾਲ ਡਿਜੀਟਲ ਇੰਡੀਆ ਪਹਿਲਕਦਮੀ ਦੇ ਤਹਿਤ ਐੱਨ.ਆਈ.ਸੀ. ਦੁਆਰਾ ਵਿਕਸਿਤ ਇੱਕ ਓਪਨ-ਸੋਰਸ ਹਸਪਤਾਲ ਪ੍ਰਬੰਧਨ ਪ੍ਰਣਾਲੀ ਤਹਿਤ ਰਾਜਿੰਦਰਾ ਹਸਪਤਾਲ ਦਾ ਪੂਰਾ ਡਿਜੀਟਲਾਈਜੇਸ਼ਨ ਹੋ ਗਿਆ। ਮਰੀਜ਼ਾਂ ਨੂੰ ਕੰਪਿਊਟਰਾਈਜ਼ਡ ਓਪੀਡੀ ਸਲਿੱਪਾਂ ਦੇਣ ਅਤੇ ਲੈਬ ਇਨਫਰਮੇਸ਼ਨ ਸਿਸਟਮ ਚਾਲੂ ਹੋਣ ਨਾਲ ਮਰੀਜ਼ਾਂ ਨੂੰ ਕੰਪਿਊਟਰਾਈਜ਼ਡ ਰਿਪੋਰਟਾਂ ਵੀ ਮਿਲਣਗੀਆਂ।
ਬਿਲਿੰਗ ਮੋਡੀਊਲ ਵਰਤੇ ਹੋਏ ਹਸਪਤਾਲ ਵੱਲੋਂ ਆਪਣੇ ਸਾਰੇ ਕਾਰਜ ਡਿਜੀਟਲ ਪ੍ਰਬੰਧਨ ਕਰਦਿਆਂ ਮਰੀਜ਼ ਰਜਿਸਟ੍ਰੇਸ਼ਨ, ਬਿਲਿੰਗ, ਲੈਬ ਰਿਪੋਰਟਾਂ, ਹਰ ਮਰੀਜ਼ ਲਈ ਵਿਲੱਖਣ ਹਸਪਤਾਲ ਆਈ ਡੀ (ਯੂ.ਐੱਚ.ਆਈ.ਡੀ) ਤੇ ਕੰਪਿਊਟਰਾਈਜ਼ਡ ਰਸੀਦਾਂ ਦੇਣ ਸਮੇਤ ਬਿਲਿੰਗ ਤੇ ਭੁਗਤਾਨ ਵੀ ਡਿਜੀਟਲ ਕੀਤਾ ਗਿਆ ਹੈ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸੂਬੇ ਦੇ ਮੈਡੀਕਲ ਤੇ ਨਰਸਿੰਗ ਵਿਦਿਆਰਥੀਆਂ ਸਮੇਤ ਹੋਰ ਵਿਸ਼ਿਆਂ ਦੇ ਵਿਦਿਆਰਥੀਆਂ ਨੂੰ ਵੀ ਮੁੱਢਲੀ ਸਿਹਤ ਸਿੱਖਿਆ ਪ੍ਰਦਾਨ ਕਰਨ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਰਾਜ ’ਚ 3 ਸਰਕਾਰੀ ਤੇ 5 ਪ੍ਰਾਈਵੇਟ ਮੈਡੀਕਲ ਕਾਲਜਾਂ ਸਮੇਤ 8 ਨਵੇਂ ਮੈਡੀਕਲ ਕਾਲਜ ਬਹੁਤ ਜਲਦ ਸ਼ੁਰੂ ਹੋਣ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਅਮਰੀਕਾ ਤੇ ਕੈਨੇਡਾ ਵਰਗੇ ਮੁਲਕਾਂ ’ਚ ਇਲਾਜ ਸਹੂਲਤਾਂ ਬਹੁਤ ਮਹਿੰਗੀਆਂ ਹੋਣ ਕਰਕੇ ਪਟਿਆਲਾ ਨੂੰ ਮੈਡੀਕਲ ਹੱਬ ਬਣਾ ਕੇ ਇਲਾਜ ਸਹੂਲਤਾਂ ਨੂੰ ਮਿਆਰੀ ਬਣਾਇਆ ਜਾ ਰਿਹਾ ਹੈ। ਹਰ ਪੰਜਾਬੀ ਨੂੰ 10 ਲੱਖ ਤੱਕ ਦੀ ਇਲਾਜ ਸਹੂਲਤ ਪ੍ਰਦਾਨ ਕਰ ਕੇ ਸਰਕਾਰ ਨੇ ਸਿਹਤ ਕਰਾਂਤੀ ਨੂੰ ਹੋਰ ਅੱਗੇ ਵਧਾਇਆ ਹੈ। ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਵੀ ਮੌਜੂਦ ਸਨ। ਨੈਸ਼ਨਲ ਐਵਾਰਡੀ ਸਮਾਜ ਸੇਵੀ ਪਰਮਿੰਦਰ ਭਲਵਾਨ ਨੇ ਸਰਕਾਰ ਦੇ ਅਜਿਹੇ ਉੱਦਮਾਂ ਦੀ ਸ਼ਲਾਘਾ ਕੀਤੀ।
