‘ਆਤਮ-ਨਿਰਭਰ ਭਾਰਤ’ ਮੁਹਿੰਮ ਤਹਿਤ ਸੰਮੇਲਨ ਕਰਵਾਇਆ
ਭਾਜਪਾ ਵੱਲੋਂ ‘ਆਤਮ-ਨਿਰਭਰ ਭਾਰਤ’ ਮੁਹਿੰਮ ਤਹਿਤ ਅਗਰਵਾਲ ਧਰਮਸ਼ਾਲਾ ਪਾਤੜਾਂ ਵਿੱਚ ਵਿਧਾਨ ਸਭਾ ਸੰਮੇਲਨ ਹਲਕਾ ਇੰਚਾਰਜ ਨਰਾਇਣ ਸਿੰਘ ਨਰਸੌਤ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਇਸ ਮੌਕੇ ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਜਤਿੰਦਰ ਮਿੱਤਲ ਅਤੇ ਜ਼ਿਲ੍ਹਾ ਪ੍ਰਧਾਨ ਹਰਮੇਸ਼ ਗੋਇਲ ਡਕਾਲਾ ਨੇ ਸ਼ਿਰਕਤ...
Advertisement
ਭਾਜਪਾ ਵੱਲੋਂ ‘ਆਤਮ-ਨਿਰਭਰ ਭਾਰਤ’ ਮੁਹਿੰਮ ਤਹਿਤ ਅਗਰਵਾਲ ਧਰਮਸ਼ਾਲਾ ਪਾਤੜਾਂ ਵਿੱਚ ਵਿਧਾਨ ਸਭਾ ਸੰਮੇਲਨ ਹਲਕਾ ਇੰਚਾਰਜ ਨਰਾਇਣ ਸਿੰਘ ਨਰਸੌਤ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਇਸ ਮੌਕੇ ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਜਤਿੰਦਰ ਮਿੱਤਲ ਅਤੇ ਜ਼ਿਲ੍ਹਾ ਪ੍ਰਧਾਨ ਹਰਮੇਸ਼ ਗੋਇਲ ਡਕਾਲਾ ਨੇ ਸ਼ਿਰਕਤ ਕੀਤੀ। ਜਤਿੰਦਰ ਮਿੱਤਲ ਨੇ ਪਾਰਟੀ ਹਾਈਕਮਾਨ ਵੱਲੋਂ ਭੇਜਿਆ ਸੰਕਲਪ ਪੱਤਰ ਪੜ੍ਹ ਕੇ ਸੁਣਾਇਆ ਤੇ ਪਾਰਟੀ ਮੈਂਬਰਾਂ ਵਿੱਚ ਵੰਡਿਆ। ਹਾਜ਼ਰੀਨ ਪਾਰਟੀ ਮੈਂਬਰਾਂ ਨੇ ਆਤਮ-ਨਿਰਭਰ ਭਾਰਤ ਮੁਹਿੰਮ ਤਹਿਤ ਸਵਦੇਸ਼ੀ ਵਸਤੂਆਂ ਅਪਨਾਉਣ ਦਾ ਸੰਕਲਪ ਲਿਆ। ਇਹ ਮੌਕੇ ਭਾਜਪਾ ਦੇ ਹਲਕਾ ਇੰਚਾਰਜ ਨਰਾਇਣ ਸਿੰਘ ਨਰਸੋਤ, ਸਤੀਸ਼ ਗਰਗ, ਲਾਲ ਚੰਦ ਲਾਲੀ, ਬਾਬੂ ਤਰਸੇਮ ਚੰਦ ਬਾਂਸਲ, ਨਿਰੰਕਾਰ ਸਿੰਘ, ਗਿਆਨ ਸਿੰਘ ਧਾਲੀਵਾਲ, ਪ੍ਰਸ਼ੋਤਮ ਸਿੰਗਲਾ, ਸੇਵਾ ਸਿੰਘ, ਜਗਰਾਜ ਸਿੰਘ, ਜਸਕਰਨ ਸਿੰਘ, ਸਤਪਾਲ ਸਿੰਘ, ਮਦਨ ਜੇ ਈ, ਸਤਨਾਮ ਸਿੰਘ, ਅਮਰੀਕ ਸਿੰਘ ਅਤੇ ਜਾਨਪਾਲ ਸਿੰਘ ਮੌਜੂਦ ਸੀ।
Advertisement
