‘ਭਰੂਣ ਹੱਤਿਆ’ ਵਿਸ਼ੇ ’ਤੇ ਮੁਕਾਬਲੇ
ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਦੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਦੀ ਅਗਵਾਈ ਵਿੱਚ ਅਤੇ ਐੱਨਐੱਸਐੱਸ ਦੇ ਪ੍ਰੋਗਰਾਮ ਅਫ਼ਸਰ ਡਾ. ਮਨਦੀਪ ਸਿੰਘ, ਡਾ. ਵੰਦਨਾ ਗੁਪਤਾ, ਪ੍ਰੋ. ਅਵਤਾਰ ਸਿੰਘ ਅਤੇ ਡਾ. ਗਗਨਦੀਪ ਕੌਰ, ਪ੍ਰੋ. ਦਲਜੀਤ ਸਿੰਘ ਅਤੇ ਪ੍ਰੋ. ਨੰਦਿਤਾ ਦੀ...
Advertisement
ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਦੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਦੀ ਅਗਵਾਈ ਵਿੱਚ ਅਤੇ ਐੱਨਐੱਸਐੱਸ ਦੇ ਪ੍ਰੋਗਰਾਮ ਅਫ਼ਸਰ ਡਾ. ਮਨਦੀਪ ਸਿੰਘ, ਡਾ. ਵੰਦਨਾ ਗੁਪਤਾ, ਪ੍ਰੋ. ਅਵਤਾਰ ਸਿੰਘ ਅਤੇ ਡਾ. ਗਗਨਦੀਪ ਕੌਰ, ਪ੍ਰੋ. ਦਲਜੀਤ ਸਿੰਘ ਅਤੇ ਪ੍ਰੋ. ਨੰਦਿਤਾ ਦੀ ਦੇਖ ਰੇਖ ਹੇਠ ਐਨਐੱਸਐੱਸ ਦਿਵਸ ਮਨਾਇਆ ਗਿਆ। ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਨੇ ਵਾਲੰਟੀਅਰਾਂ ਨੂੰ ਸਮਾਜ ਸੇਵਾ ਲਈ ਪ੍ਰੇਰਿਤ ਕੀਤਾ। ਵਾਲੰਟੀਅਰਾਂ ਦੇ ‘ਭਰੂਣ ਹੱਤਿਆ’ ਵਿਸ਼ੇ ਉੱਤੇ ਵੱਖ ਵੱਖ ਮੁਕਾਬਲੇ ਕਰਵਾਏ ਗਏ। ਕੋਲਾਜ ਮੇਕਿੰਗ ਵਿੱਚ ਮਨਜੀਤ ਕੌਰ ਅਤੇ ਪ੍ਰਿਅੰਕਾ ਜੇਤੂ ਰਹੇ, ਸਲੋਗਨ ਮੁਕਾਬਲਿਆਂ ਵਿੱਚ ਦਿਕਸ਼ਾ, ਅਰਸ਼ਦੀਪ ਕੌਰ, ਭਵਨੀਤ ਕੌਰ ਅਤੇ ਗੁਰਮਨਦੀਪ ਕੌਰ ਜੇਤੂ ਰਹੇ ਅਤੇ ਇਸੇ ਤਰ੍ਹਾਂ ਪੋਸਟਰ ਬਣਾਉਣ ਦੇ ਮੁਕਾਬਲੇ ਵਿੱਚ ਪ੍ਰੀਤੀ ਧੀਮਾਨ, ਸਵੀਟੀ, ਵਿਸ਼ਾਲੀ ਅਤੇ ਖ਼ੁਸ਼ੀ ਜੇਤੂ ਰਹੇ।
Advertisement
Advertisement