ਸੁਖਬੀਰ ਵੱਲੋਂ ਬਣਾਈ ਕਮੇਟੀ ਅੱਜ ਹੜ੍ਹ ਪੀੜਤ ਇਲਾਕਿਆਂ ਦਾ ਕਰੇਗੀ ਦੌਰਾ
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਲੋਕ ਸਭਾ ਹਲਕਾ ਪਟਿਆਲਾ 'ਚ ਹੋਏ ਹੜ੍ਹਾਂ ਦੇ ਨੁਕਸਾਨ ਦੀ ਰਿਪੋਰਟ ਬਣਾਉਣ ਲਈ ਨਿਯੁਕਤ ਕਮੇਟੀ ਭਲਕੇ 16 ਸਤੰਬਰ ਨੂੰ ਪਟਿਆਲਾ ਜ਼ਿਲ੍ਹੇ ਵਿਚ ਪੁੱਜੇਗੀ ਅਤੇ ਉਹ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਵੇਗੀ।...
Advertisement
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਲੋਕ ਸਭਾ ਹਲਕਾ ਪਟਿਆਲਾ 'ਚ ਹੋਏ ਹੜ੍ਹਾਂ ਦੇ ਨੁਕਸਾਨ ਦੀ ਰਿਪੋਰਟ ਬਣਾਉਣ ਲਈ ਨਿਯੁਕਤ ਕਮੇਟੀ ਭਲਕੇ 16 ਸਤੰਬਰ ਨੂੰ ਪਟਿਆਲਾ ਜ਼ਿਲ੍ਹੇ ਵਿਚ ਪੁੱਜੇਗੀ ਅਤੇ ਉਹ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਵੇਗੀ। ਇਹ ਜਾਣਕਾਰੀ ਦਲ ਦੇ ਖ਼ਜ਼ਾਨਚੀ ਐੱਨਕੇ ਸ਼ਰਮਾ ਨੇ ਦਿੱਤੀ ਹੈ। ਉਨ੍ਹਾਂ ਕਿ ਭਲਕੇ ਕਮੇਟੀ ਸਰਾਲਾ ਕਲਾਂ ਅਤੇ ਸਰਾਲਾ ਖ਼ੁਰਦ, ਚਮਾਰੂ, ਕਾਮੀ ਖ਼ੁਰਦ, ਜੰਡ ਮੰਗੋਲੀ, ਉਠਸਰ ਗੁਰਦੁਆਰਾ ਨਥਾਣਾ ਸਾਹਿਬ ਜਾਵੇਗੀ। ਇਸ ਤੋਂ ਬਾਅਦ ਹਲਕਾ ਸਨੌਰ, ਟਾਂਗਰੀ ਪੁਲ ਪਿੰਡ ਔਜਾ, ਬੁੱਧਮੋਰ ਰੋਡ ਜਗੀਰ ਗੁਰਦੁਆਰਾ ਧੰਨਾ ਭਗਤ ਅਤੇ ਮਹਿਮੂਦਪੁਰ ਜਾਵੇਗੀ।
Advertisement
Advertisement