ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕੈਂਟਰ ਤੇ ਟਰੱਕ ਵਿਚਾਲੇ ਟੱਕਰ, ਇਕ ਹਲਾਕ

ਨਿੱਜੀ ਪੱਤਰ ਪ੍ਰੇਰਕ ਰਾਜਪੁਰਾ, 7 ਜੁਲਾਈ ਸ਼ੰਭੂ ਬਾਰਡਰ ਨੇੜੇ ਬਾਬਾ ਬੰਦਾ ਸਿੰਘ ਮਾਰਗ ’ਤੇ ਇਕ ਕੈਂਟਰ ਅਤੇ ਟਰੱਕ ਵਿਚਾਲੇ ਟੱਕਰ ਕਾਰਨ ਕੈਂਟਰ ਚਾਲਕ ਦਲਜੀਤ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਦਲਜੀਤ ਸਿੰਘ ਦੇ ਭਰਾ ਤੇਲੂ ਰਾਮ ਵਾਸੀ ਪਿੰਡ ਗੜ੍ਹ ਬਾਗਾ...
Advertisement

ਨਿੱਜੀ ਪੱਤਰ ਪ੍ਰੇਰਕ

ਰਾਜਪੁਰਾ, 7 ਜੁਲਾਈ

Advertisement

ਸ਼ੰਭੂ ਬਾਰਡਰ ਨੇੜੇ ਬਾਬਾ ਬੰਦਾ ਸਿੰਘ ਮਾਰਗ ’ਤੇ ਇਕ ਕੈਂਟਰ ਅਤੇ ਟਰੱਕ ਵਿਚਾਲੇ ਟੱਕਰ ਕਾਰਨ ਕੈਂਟਰ ਚਾਲਕ ਦਲਜੀਤ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਦਲਜੀਤ ਸਿੰਘ ਦੇ ਭਰਾ ਤੇਲੂ ਰਾਮ ਵਾਸੀ ਪਿੰਡ ਗੜ੍ਹ ਬਾਗਾ ਥਾਣਾ ਨੂਰਪੁਰ ਬੇਦੀ ਜ਼ਿਲ੍ਹਾ ਰੋਪੜ ਨੇ ਪੁਲੀਸ ਨੂੰ ਦੱਸਿਆ ਕਿ ਬੀਤੇ ਦਿਨ ਸਵੇਰੇ ਕਰੀਬ 6 ਵਜੇ ਉਸ ਦਾ ਭਰਾ ਆਪਣਾ ਕੈਂਟਰ ਲੈ ਕੇ ਰਾਣਾ ਪੈਟਰੋਲ ਪੰਪ ਨੇੜੇ ਪਿੰਡ ਤੇਪਲਾ ਜਾ ਰਿਹਾ ਸੀ ਤਾਂ ਇਕ ਟਰੱਕ ਚਾਲਕ ਨੇ ਤੇਜ਼ ਰਫ਼ਤਾਰ ਅਤੇ ਲਾਪ੍ਰਵਾਹੀ ਨਾਲ ਟਰੱਕ ਚਲਾਉਂਦਿਆਂ ਉਸ ਦੇ ਭਰਾ ਦੇ ਕੈਂਟਰ ਵਿਚ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਦਲਜੀਤ ਸਿੰਘ ਦੀ ਮੌਤ ਹੋ ਗਈ। ਥਾਣਾ ਸ਼ੰਭੂ ਦੀ ਪੁਲੀਸ ਨੇ ਟਰੱਕ ਦੇ ਅਣਪਛਾਤੇ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Advertisement