ਮੀਰਾਂਪੁਰ ਚੋਅ ਦੀ ਸਫ਼ਾਈ ਸ਼ੁਰੂ ਕਰਵਾਈ
ਕੰਟੇਨਰ ਐਂਡ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਉਪ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਨੇ ਦੌਲਤਪੁਰ ਤੇ ਸ਼ਾਦੀਪੁਰ ਵਿੱਚ ਮੀਰਾਂਪੁਰ ਚੋਅ ਦੀ ਸਫ਼ਾਈ ਸ਼ੁਰੂ ਕਰਵਾ ਦਿੱਤੀ ਹੈ। ਪ੍ਰਸ਼ਾਸਨ ਵੱਲੋਂ ਡਰੇਨ ਦੀ ਸਫ਼ਾਈ ਨਾ ਕਰਨ ਕਾਰਨ ਇਸ ਵਿੱਚ ਬੂਟੀ ਪੈਦਾ ਹੋ ਗਈ ਸੀ। ਉਪ ਚੇਅਰਮੈਨ ਇੰਦਰਜੀਤ ਸਿੰਘ ਨੇ ਕਿਹਾ ਕਿ ਜੇਕਰ ਭਾਰੀ ਬਰਸਾਤ ਹੋ ਜਾਂਦੀ ਹੈ ਤਾਂ ਇੱਥੋਂ ਦੇ ਲੋਕਾਂ ਨੂੰ ਖਤਰਾ ਸੀ ਅਤੇ ਇਨ੍ਹਾਂ ਦੀਆਂ ਫਸਲਾਂ ਡੁੱਬ ਜਾਂਦੀਆਂ। ਉਨ੍ਹਾਂ ਡਿਪਟੀ ਕਮਿਸ਼ਨਰ ਪਟਿਆਲਾ ਡਾ. ਪ੍ਰੀਤੀ ਯਾਦਵ ਨਾਲ ਗੱਲ ਕੀਤੀ ਜਿਨ੍ਹਾਂ ਤੁਰੰਤ ਕਾਰਵਾਈ ਕਰਦਿਆਂ ਮੀਰਾਂਪੁਰ ਚੋਅ ਦੀ ਸਫਾਈ ਲਈ ਪੋਕਲੇਨ ਮਸ਼ੀਨ ਮੁਹੱਈਆ ਕਰਵਾਈ। ਜਿਸ ਨਾਲ ਮੀਰਾਂਪੁਰ ਚੋਅ ਦੀ ਸਫਾਈ ਕਰਵਾਈ ਜਾ ਰਹੀ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਕਿਹਾ ਕਿ ਉਹ ਇੱਥੇ ਪਹਿਰੇਦਾਰੀ ਕਰਨ ਅਤੇ ਜਿੱਥੇ ਕਿਤੇ ਵੀ ਲੱਗਦਾ ਹੈ ਕਿ ਬੂਟੀ ਫਸੀ ਹੋਈ ਹੈ ਉਹ ਕਢਵਾਈ ਜਾਵੇ। ਉਨ੍ਹਾਂ ਕਿਹਾ ਕਿ ਸਫਾਈ ਹੋਣ ਉਪਰੰਤ ਹੀ ਪੋਕਲੇਨ ਮਸ਼ੀਨ ਵਾਪਸ ਭੇਜੀ ਜਾਵੇਗੀ। ਇਸ ਮੌਕੇ ਬਾਬਾ ਪਿੱਪਲ ਸਿੰਘ, ਧੰਨਜੀਤ ਸਿੰਘ ਵਿਰਕ ਸਰਪੰਚ ਦੁੜਦ, ਸਾਹਿਬ ਸਿੰਘ ਦੁੜਦ, ਹਾਕਮ ਸਿੰਘ ਦੌਲਤਪੁਰ, ਰਾਜਿੰਦਰ ਸਿੰਘ ਤੇ ਗੋਪੀ ਸਰਪੰਚ ਰਾਜਗੜ੍ਹ ਆਦਿ ਹਾਜ਼ਰ ਸਨ।