ਸੀ ਆਈ ਏ ਸਟਾਫ਼ ਵੱਲੋਂ ਨਕਲੀ ਸ਼ਰਾਬ ਦੀ ਖੇਪ ਬਰਾਮਦ
ਪਿੰਡ ਚੌਰਾ ਪਿੰਡ ਤੋਂ 118 ਪੇਟੀਆਂ ਜ਼ਬਤ
Advertisement
ਪਟਿਆਲਾ ਦੇ ਐੱਸ ਐੱਸ ਪੀ ਵਰੁਣ ਸ਼ਰਮਾ ਵੱਲੋਂ ਦੀਵਾਲੀ ਦੇ ਤਿਓਹਾਰ ਦੇ ਮੱਦੇਨਜ਼ਰ ਸ਼ਰਾਬ ਤਸਕਰਾਂ ’ਤੇ ਨਿਗਾਹ ਰੱਖਣ ਦੀਆਂ ਜਾਰੀ ਹਦਾਇਤਾਂ ਦੀ ਕੜੀ ਵਜੋਂ ਐੱਸ ਪੀ ਇਨਵੈਸਟੀਗੇਸ਼ਨ ਗੁਰਬੰਸ ਸਿੰਘ ਬੈਂਸ ਦੀ ਅਗਵਾਈ ਹੇਠ ਅਹਿਮ ਕਾਰਵਾਈ ਅਮਲ ’ਚ ਲਿਆਂਦੀ ਗਈ ਜਿਸ ਦੌਰਾਨ ਪਟਿਆਲਾ ਪੁਲੀਸ ਵੱਲੋਂ 118 ਪੇਟੀਆਂ ਨਕਲੀ ਸ਼ਰਾਬ ਬਰਾਮਦ ਕੀਤੀ ਗਈ ਹੈ। ਸੀਆਈਏ ਸਟਾਫ਼ ਪਟਿਆਲਾ ਦੇ ਇੰਚਾਰਜ ਪਰਦੀਪ ਬਾਜਵਾ ਅਤੇ ਟੀਮ ਵੱਲੋਂ ਇਹ ਬਰਾਮਦਗੀ ਇੱਥੇ ਰਾਜਪੁਰਾ ਰੋਡ ’ਤੇ ਸਥਿਤ ਸ਼ਹਿਰ ਦੇ ਪੈਰਾਂ ’ਚ ਵਸੇ ਪਿੰਡ ਚੌਰਾ ਦੇ ਖੇਤਰ ’ਚ ਉਸਰੀ ਇੱਕ ਕਲੋਨੀ ਵਿਚਲੇ ਘਰ ਵਿੱਚੋਂ ਕੀਤੀ ਗਈ।
ਜਾਣਕਾਰੀ ਮੁਤਾਬਿਕ ਪੁਲੀਸ ਵੱਲੋਂ ਕਾਬੂ ਵਿਅਕਤੀ ਦੀ ਪਛਾਣ ਅਰਬਨ ਅਸਟੇਟ ਪਟਿਆਲਾ ਦੇ ਵਸਨੀਕ ਮਨਵੀਰ ਸਿੰਘ ਵਜੋਂ ਹੋਈ ਹੈ। ਡੀਐੱਸਪੀ ਸਤਿਨਾਮ ਸਿੰਘ ਸੰਘਾ ਨੇ ਕਿਹਾ ਕਿ ਮੁਲਜ਼ਮ ਖ਼ਿਲਾਫ਼ ਥਾਣਾ ਸਦਰ ਪਟਿਆਲਾ ਵਿੱਚ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ ਹੈ
Advertisement
ਐੱਸ ਪੀ ਇਨਵੇਸ਼ਟੀਗੇਸ਼ਨ ਸ੍ਰੀ ਬੈਂਸ ਤਫਤੀਸ਼ ਦੇ ਹਵਾਲੇ ਨਾਲ ਇਸ ਸਬੰਧੀ ਵਧੇਰੇ ਜਾਣਕਾਰੀ ਦੇਣ ਤੋਂ ਗੁਰੇਜ਼ ਹੀ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਮੁਕੰਮਲ ਤਫ਼ਤੀਸ਼ ਹੋਣੀ ਅਜੇ ਬਾਕੀ ਹੈ ਜਿਸ ਕਰਕੇ ਅਸਲੀ ਤੱਥ ਇਸ ਸ਼ਰਾਬ ਦੇ ਸੈਂਪਲ ਲੈ ਕੇ ਕੀਤੀ ਜਾਣ ਵਾਲੀ ਜਾਂਚ ਦੀ ਰਿਪੋਰਟ ਮਿਲਣ ’ਤੇ ਹੀ ਸਪੱਸ਼ਟ ਹੋਣਗੇ, ਪਰ ਮੁੱਢਲੇ ਅੰਸ਼ ਇਸ ਸ਼ਰਾਬ ਦੇ ਨਕਲੀ ਹੋਣ ਵੱਲ ਹੀ ਇਸ਼ਾਰਾ ਕਰ ਰਹੇ ਹਨ।
Advertisement