ਪੰਜਾਬੀ ਯੂਨੀਵਰਸਿਟੀ ’ਚ ਬਾਲ ਨਾਟਕ ਉਤਸਵ ਸ਼ੁਰੂ
‘ਗਿੱਲੀ ਮਿੱਟੀ’ ਨਾਟਕ ਖੇਡਿਆ
Advertisement
ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਅਤੇ ਸਤੀਸ਼ ਕੁਮਾਰ ਵਰਮਾ ਖੋਜ ਪਰਿਵਾਰ ਵੱਲੋਂ ਕਲਾ ਭਵਨ ਵਿੱਚ ਕਰਵਾਇਆ ਜਾ ਰਿਹਾ ਤਿੰਨ ਰੋਜ਼ਾ ਬਾਲ ਨਾਟਕ ਉਤਸਵ ਅੱਜ ਆਰੰਭ ਹੋ ਗਿਆ ਹੈ। ਪਹਿਲੇ ਦਿਨ ਲੋਕ ਕਲਾ ਮੰਚ ਮਜੀਠਾ ਦੇ ਬਾਲ ਕਲਾਕਾਰਾਂ ਨੇ ਗੁਰਮੇਲ ਸ਼ਾਮ ਨਗਰ ਦੁਆਰਾ ਲਿਖਤ ਅਤੇ ਨਿਰਦੇਸ਼ਤ ਨਾਟਕ ‘ਗਿੱਲੀ ਮਿੱਟੀ’ ਦੀ ਪੇਸ਼ਕਾਰੀ ਕੀਤੀ। ਵਿਭਾਗ ਮੁਖੀ ਡਾ. ਗੁਰਸੇਵਕ ਸਿੰਘ ਲੰਬੀ ਨੇ ਸਵਾਗਤੀ ਸ਼ਬਦ ਆਖੇ। ਕਨਵੀਨਰ ਡਾ. ਕੁਲਦੀਪ ਸਿੰਘ ਦੀਪ ਨੇ ਦੱਸਿਆ ਕਿ ਇਹ ਉਦਮ ਬਾਲਾਂ ਦੀ ਕਲਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਹੈ।
ਬਤੌਰ ਮੁੱਖ ਮਹਿਮਾਨ ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਜਿੰਨੀ ਦੇਰ ਤੱਕ ਬੱਚੇ ਮਾਨਸਿਕ ਤੇ ਸਰੀਰਕ ਤੌਰ ’ਤੇ ਤੰਦਰੁਸਤ ਨਹੀਂ ਹੁੰਦੇ ਉੱਨੀ ਦੇਰ ਤੱਕ ਉਸ ਨੂੰ ਵਿਕਸਿਤ ਸਮਾਜ ਨਹੀਂ ਮੰਨਿਆ ਜਾ ਸਕਦਾ।
Advertisement
ਡਾ. ਸਤੀਸ਼ ਕੁਮਾਰ ਵਰਮਾ, ਸੁਖਜੀਵਨ, ਗੁਰਦੀਪ ਗਾਮੀਵਾਲਾ ਤੇ ਪ੍ਰਿਤਪਾਲ ਚਹਿਲ ਨੇ ਦੱਸਿਆ ਕਿ ਪ੍ਰੋਗਰਾਮ ਵਿਚ ਬਾਲ ਚਿੱਤਰਕਾਰ ਪਰਵਾਜ਼ ਪ੍ਰੀਤ ਦਾ ਸਨਮਾਨ ਕੀਤਾ ਗਿਆ। ਲੁਧਿਆਣਾ ਦੇ ਦੋ ਬਾਲ ਕਲਾਕਾਰਾਂ ਸਾਹਿਲ ਖਾਨ ਅਤੇ ਸਨੀ ਨੇ ਪ੍ਰਸਿੱਧ ਸੰਗੀਤ ਵਾਦਕ ਪਾਲੀ ਖਾਦਿਮ ਦੀ ਅਗਵਾਈ ਵਿੱਚ ‘ਮਿਰਜੇ ਦੀ ਕਲੀ’ ਪੇਸ਼ ਕੀਤੀ।
Advertisement
