ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 15 ਲੱਖ ਦੀ ਠੱਗੀ ਮਾਰੀ
ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਸ਼ਹਿਰ ਦੇ ਵਾਰਡ ਨੰਬਰ 6 ਦੀ ਗਲੀ ਮਸੀਤ ਵਾਲੀ ਦੇ ਵਾਸੀ ਜਤਿਨ ਚਾਵਲਾ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਸ ਨਾਲ 15 ਲੱਖ ਰੁਪਏ ਦੇ ਕਰੀਬ ਦੀ ਠੱਗੀ ਮਾਰਨ ਖ਼ਿਲਾਫ਼ ਇਕ ਕੇਸ ਦਰਜ...
Advertisement
ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਸ਼ਹਿਰ ਦੇ ਵਾਰਡ ਨੰਬਰ 6 ਦੀ ਗਲੀ ਮਸੀਤ ਵਾਲੀ ਦੇ ਵਾਸੀ ਜਤਿਨ ਚਾਵਲਾ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਸ ਨਾਲ 15 ਲੱਖ ਰੁਪਏ ਦੇ ਕਰੀਬ ਦੀ ਠੱਗੀ ਮਾਰਨ ਖ਼ਿਲਾਫ਼ ਇਕ ਕੇਸ ਦਰਜ ਕੀਤਾ ਹੈ। ਜਤਿਨ ਚਾਵਲਾ ਨੇ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਕਿਹਾ ਕਿ ਮੁਲਜ਼ਮ ਨੇ ਉਸ ਨੂੰ ਢਾਈ ਸਾਲ ਪਹਿਲਾਂ ਵਿਦੇਸ਼ ਭੇਜਣ ਦਾ ਝਾਸਾ ਦੇ ਕੇ ਉਸ ਤੋਂ ਇਹ ਰਕਮ ਲਈ ਸੀ ਪਰ ਉਹ ਅੱਜ ਤੱਕ ਨਾ ਤਾਂ ਉਸ ਨੂੰ ਵਿਦੇਸ਼ ਭੇਜ ਸਕਿਆ ਅਤੇ ਨਾ ਹੀ ਉਸ ਦੀ ਰਕਮ ਮੋੜੀ, ਜਿਸ ਕਰਕੇ ਉਸ ਨੇ ਪੁਲੀਸ ਤੋਂ ਮਦਦ ਲਈ। ਇਸ ਸਬੰਧੀ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਬੀ ਐੱਨ ਐੱਸ ਦੀ ਦਫ਼ਾ 420, 120-ਬੀ ਅਧੀਨ ਇਕ ਕੇਸ ਦਰਜ ਕੀਤਾ ਹੈ।
Advertisement
Advertisement
