ਜਾਹੋ-ਜਲਾਲ ਨਾਲ ਮਨਾਏ ਜਾ ਰਹੇ ਹਨ ਸ਼ਤਾਬਦੀ ਸਮਾਗਮ: ਧਾਮੀ
ਗੁਰੂ ਤੇਗ ਬਹਾਦਰ ਦੀ ਸ਼ਹੀਦੀ ਸ਼ਤਾਬਦੀ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰ੍ਰਬੰਧਾਂ ਹੇਠਾਂ ਗੁਰਦੁਆਰਾ ਧੋਬੜੀ ਸਾਹਿਬ ਆਸਾਮ ਤੋਂ ਆਰੰਭ ਹੋਇਆ ‘ਸ਼ਹੀਦੀ ਨਗਰ ਕੀਰਤਨ’ ਗੁਰਦੁਆਰਾ ਦੂਖਨਿਵਾਰਨ ਪਟਿਆਲਾ ਵਿੱਚ ਰਾਤ ਦੇ ਠਹਿਰਾਅ ਮਗਰੋਂ ਅੱਜ ਅਗਲੇ ਪੜਾਅ ਲਈ ਰਵਾਨਾ ਹੋਇਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਦਬ ਤੇ ਸਤਿਕਾਰ ਨਾਲ ਪਾਲਕੀ ’ਚ ਸੁਸ਼ੋਭਿਤ ਕਰਦਿਆਂ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਨਗਰ ਕੀਰਤਨ ਨੂੰ ਰਵਾਨਾ ਕੀਤਾ। ਇਸ ਮੌਕੇ ਕਿਰਪਾਲ ਸਿੰਘ ਬਡੂੰਗਰ, ਸੁਰਜੀਤ ਸਿੰਘ ਗੜ੍ਹੀ, ਪ੍ਰੇਮ ਸਿੰਘ ਚੰਦੂਮਾਜਰਾ, ਦਰਸ਼ਨ ਧਾਲ਼ੀਵਾਲ ਯੂਐਸਏ, ਸੁਰਜੀਤ ਰੱਖੜਾ, ਬੁੱਢਾ ਦਲ ਮੁਖੀ ਬਾਬਾ ਬਲਬੀਰ ਸਿੰਘ, ਸਾਬਕਾ ਮੇਅਰ ਅਮਰਿੰਦਰ ਬਜਾਜ, ਹਰਪ੍ਰੀਤ ਕੌਰ ਮੁਖਮੈਲਪੁਰ, ਹਰਿੰਦਰਪਾਲ ਚੰਦੂਮਾਜਰਾ ਤੇ ਭੁਪਿੰਦਰ ਸ਼ੇਖੂਪੁਰਾ ਵੀ ਮੌਜੂਦ ਰਹੇ। ਦੇਖਰੇਖ ਵਜੋਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਮੈਨੇਜਰ ਭਗਵੰਤ ਸਿੰਘ ਭੰੰਗੂ ਵੀ ਪੁੱਜੇ ਹੋਏ ਸਨ। ਰਵਾਨਗੀ ਤੋਂ ਪਹਿਲਾਂ ਮੈਨੇਜਰ ਭਾਗ ਸਿੰਘ ਚੌਹਾਨ ਦੀ ਦੇਖਰੇਖ ਹੇਠਾਂ ਦੀਵਾਨ ਹਾਲ ’ਚ ਵਿਸ਼ੇਸ਼ ਸਮਾਗਮ ਵੀ ਹੋਇਆ। ਸ੍ਰੀ ਧਾਮੀ ਨੇ ਸੰਗਤ ਨੂੰ 23 ਨਵੰਬਰ ਨੂੰ ਹੁੰਮ ਹੁੰਮਾ ਕੇ ਪੁੱਜਣ ਦਾ ਸੱਦਾ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਦੀ ਵਰੋਸਾਈ ਪਾਵਨ ਧਰਤੀ ’ਤੇ ਸ਼ਤਾਬਦੀ ਸਮਾਗਮ ਜਾਹੋ-ਜਲਾਲ ਨਾਲ ਮਨਾਏ ਜਾ ਰਹੇ ਹਨ। ਇਸ ਮੌਕੇ ਜਿਲ੍ਹੇ ਦੇ ਸਮੂਹ ਸ਼੍ਰੋਮਣੀ ਕਮੇਟੀ ਮੈਬਰ ਸੁਰਜੀਤ ਗੜ੍ਹੀ, ਜਰਨੈਲ ਕਰਤਾਰਪੁਰ, ਸਤਵਿੰਦਰ ਟੌਹੜਾ, ਜਸਮੇਰ ਲਾਛੜੂ, ਕੁਲਦੀਪ ਕੌਰ ਟੌਹੜਾ, ਹਰਦੀਪ ਕੌਰ ਖੋਖ, ਹਰਪਾਲ ਜੱਲਾ ਅਤੇ ਬਲਤੇਜ ਖੋਖ ਸਮੇਤ ਕੰਵਲਜੀਤ ਗੋਨਾ, ਹਰਮਿੰਦਰਪਾਲ ਵਿੰਟੀ, ਅਤੇ ਸੁਖਜੀਤ ਬਘੌਰਾ ਵੀ ਹਾਜ਼ਰ ਸਨ। ਇਹ ਨਗਰ ਕੀਰਤਨ ਬਹਾਦਰਗੜ੍ਹ, ਰਾਜਪੁਰਾ ਅਤੇ ਬਨੂੜ ਹੁੰਦਾ ਹੋਇਆ ਅੱਜ ਰਾਤ ਗੁਰਦਵਾਰਾ ਸ੍ਰੀ ਅੰਬ ਸਾਹਿਬ ਮੁਹਾਲੀ ਵਿਖੇ ਠਹਿਰਨ ਉਪਰੰਤ 20 ਨਵੰਬਰ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਪੁੱਜੇਗਾ। ਇਸ ਮੌਕੇ ਬਾਬਾ ਨਛੱਤਰ ਸਿੰਘ ਕਾਲੀਕੰਬਲੀ, ਬਾਬਾ ਗੁਰਦੀਪ ਸਿੰਘ ਬਿੱਲਾ ਕਾਲੀ ਕੰਬਲੀ, ਬਾਬਾ ਮਨਮੋਹਨ ਸਿੰਘ ਬਾਰਨ ਆਦਿ ਮਹਾਪੁਰਸ਼ ਵੀ ਮੌਜੂਦ ਰਹੇ। ਇਸ ਦੌਰਾਨ ਇੰਦਰਮੋਹਨ ਬਜਾਜ, ਲਖਬੀਰ ਲੌਟ, ਰਾਜੂ ਖੰਨਾ, ਅਮਿਤ ਰਾਠੀ, ਸੁੱਖਾ ਰੱਖੜਾ ਤੇ ਧਰਮਿੰਦਰ ਉੱਭਾ, ਏ ਪੀ ਐੱਸ ਬੇਦੀ, ਕੰਵਲਜੀਤ ਗੋਨਾ, ਹਰਮਿੰਦਰਪਾਲ ਵਿੰਟੀ, ਜਸਵਿੰਦਰਪਾਲ ਚੱਢਾ ਆਦਿ ਨੇ ਦਰਸ਼ਨ ਕੀਤੇ। ਬਹਾਦਰਗੜ੍ਹ ਵਿੱਚ ਸਾਬਕਾ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਤੇ ਟੀਮ ਨੇ ਜਦਕਿ ਸ਼ਾਹੀ ਢਾਬੇ ’ਤੇ ਟਕਸਾਲੀ ਅਕਾਲੀ ਆਗੂ ਸੁਖਜੀਤ ਬਘੌਰਾ ਤੇ ਵਰਿੰਦਰ ਵਿਰਕ ਤੇੇ ਟੀਮ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ।
ਨਗਰ ਕੀਰਤਨ ਦਾ ਰਾਜਪੁਰਾ ਵਿੱਚ ਨਿੱਘਾ ਸਵਾਗਤ
ਰਾਜਪੁਰਾ(ਦਰਸ਼ਨ ਸਿੰਘ ਮਿੱਠਾ): ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਧੋਬੜੀ ਸਾਹਿਬ, ਅਸਾਮ ਤੋਂ ਚੱਲੇ ਨਗਰ ਕੀਰਤਨ ਦਾ ਅੱਜ ਰਾਜਪੁਰਾ ਦੇ ਲਿਬਰਟੀ ਚੌਕ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਦੀ ਅਗਵਾਈ ਵਿੱਚ, ਪਟਿਆਲਾ ਸ਼ਾਹੀ ਢਾਬਾ ਵਿਖੇ ਜਥੇਦਾਰ ਸੁਖਜੀਤ ਸਿੰਘ ਬਘੌਰਾ ਅਤੇ ਵਰਿੰਦਰ ਸਿੰਘ ਵਿੱਰਕ, ਅਕਾਲੀ ਆਗੂਆਂ ਅਤੇ ਸਿੱਖ ਸੰਸਥਾਵਾਂ ਵੱਲੋਂ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ। ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਟ ਕੀਤੇ ਗਏ।
