ਹੜ੍ਹ ਪੀੜਤਾਂ ਲਈ ਨਕਦੀ ਤੇ ਰਾਸ਼ਨ ਸੌਂਪਿਆ
ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਪਾਤੜਾਂ ਦੀ ਪ੍ਰਬੰਧਕੀ ਕਮੇਟੀ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਕੀਤੇ ਜਾ ਉਪਰਾਲੇ ਤਹਿਤ ਹਰਿਆਣਾ ਦੇ ਪਿੰਡ ਰੁਖੀ ਦੇ ਲੋਕਾਂ ਨੇ ਡੇਢ ਲੱਖ ਰੁਪਏ ਤੋਂ ਵੱਧ ਦੀ ਨਗਦੀ ਤੇ ਰਾਸ਼ਨ ਇਕੱਠਾ ਕਰਕੇ ਦਿੱਤਾ ਹੈ। ਪ੍ਰਧਾਨ...
Advertisement
ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਪਾਤੜਾਂ ਦੀ ਪ੍ਰਬੰਧਕੀ ਕਮੇਟੀ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਕੀਤੇ ਜਾ ਉਪਰਾਲੇ ਤਹਿਤ ਹਰਿਆਣਾ ਦੇ ਪਿੰਡ ਰੁਖੀ ਦੇ ਲੋਕਾਂ ਨੇ ਡੇਢ ਲੱਖ ਰੁਪਏ ਤੋਂ ਵੱਧ ਦੀ ਨਗਦੀ ਤੇ ਰਾਸ਼ਨ ਇਕੱਠਾ ਕਰਕੇ ਦਿੱਤਾ ਹੈ। ਪ੍ਰਧਾਨ ਕਰਮਜੀਤ ਸਿੰਘ ਕਾਲੇਕਾ ਨੇ ਦੱਸਿਆ ਕਿ ਹਰਿਆਣਾ ਦੇ ਪਿੰਡ ਰੁਖੀ ਦੇ ਲੋਕਾਂ ਵੱਲੋਂ 1,62,520 ਰੁਪਏ, ਇੱਕ ਕੁਇੰਟਲ ਖੰਡ ਤੇ ਹੋਰ ਬਹੁਤ ਸਾਰਾ ਰਾਸ਼ਨ ਪਿੰਡ ਦੇ ਰੁਖੀ ਦੇ ਸੰਜੀਤ, ਅਸ਼ੋਕ ਕੁਮਾਰ, ਅਜੀਤ, ਧਰਮਿੰਦਰ, ਨਰੇਸ਼ ਦੀ ਅਗਵਾਈ ’ਚ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਰਾਸ਼ਨ ਸੰਗਤ ਦੇ ਸਹਿਯੋਗ ਹੜ੍ਹ ਪੀੜਤਾ ਤੱਕ ਪਹੁੰਚਾਇਆ ਜਾਵੇਗਾ।
Advertisement
Advertisement