ਪਾਈਪ ਫੈਕਟਰੀ ’ਚ ਚੋਰੀ ਦੇ ਦੋਸ਼ ਹੇਠ ਕੇਸ ਦਰਜ
ਸਮਾਣਾ-ਭਵਾਨੀਗੜ੍ਹ ਸੜਕ ’ਤੇ ਪਿੰਡ ਗਾਜੇਵਾਸ ਸਥਿਤ ਸੀਮਿੰਟ ਪਾਈਪ ਫੈਕਟਰੀ ਵਿੱਚ ਮਜ਼ਦੂਰਾਂ ਨੂੰ ਬੰਦੀ ਬਣਾ ਕੇ ਲਗਪਗ 2.50 ਲੱਖ ਰੁਪਏ ਦੀ ਕੀਮਤ ਦੇ 50 ਲੋਹੇ ਦੇ ਰਿੰਗ ਚੋਰੀ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ ਮਾਮਲਾ ਦਰਜ ਕਰਕੇ 6 ਵਿਅਕਤੀਆਂ ਨੂੰ ਨਾਮਜ਼ਦ...
Advertisement
ਸਮਾਣਾ-ਭਵਾਨੀਗੜ੍ਹ ਸੜਕ ’ਤੇ ਪਿੰਡ ਗਾਜੇਵਾਸ ਸਥਿਤ ਸੀਮਿੰਟ ਪਾਈਪ ਫੈਕਟਰੀ ਵਿੱਚ ਮਜ਼ਦੂਰਾਂ ਨੂੰ ਬੰਦੀ ਬਣਾ ਕੇ ਲਗਪਗ 2.50 ਲੱਖ ਰੁਪਏ ਦੀ ਕੀਮਤ ਦੇ 50 ਲੋਹੇ ਦੇ ਰਿੰਗ ਚੋਰੀ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ ਮਾਮਲਾ ਦਰਜ ਕਰਕੇ 6 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਮੁਲਜ਼ਮਾਂ ਵਿੱਚ ਸੁਪਿੰਦਰ ਸਿੰਘ ਵਾਸੀ ਮੋਰਿੰਡਾ, ਪਲਵਿੰਦਰ ਸਿੰਘ ਵਾਸੀ ਸਮਰਾਲਾ, ਰਾਜਨ ਵਾਸੀ ਸਮਰਾਲਾ, ਡਿੰਪਲ ਸਿੰਘ ਵਾਸੀ ਮਾਨਸ ਨਗਰ ਸਮਰਾਲਾ, ਜਗਜੀਤ ਸਿੰਘ ਵਾਸੀ ਸਾਹਨੇਵਾਲ ਤੇ ਪਰਮਿੰਦਰ ਸਿੰਘ ਵਾਸੀ ਆਲਮਪੁਰ (ਫ਼ਤਹਿਗੜ੍ਹ ਸਾਹਿਬ) ਸ਼ਾਮਲ ਹਨ। ਮਾਮਲੇ ਦੇ ਜਾਂਚ ਅਧਿਕਾਰੀ ਗਾਜੇਵਾਸ ਪੁਲੀਸ ਚੌਕੀ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਫੈਕਟਰੀ ਮਾਲਕ ਚੰਦਰ ਮੋਹਨ ਸਿੰਗਲਾ ਵੱਲੋਂ ਪੁਲੀਸ ਨੂੰ ਦਰਜ ਕਰਵਾਈ ਸ਼ਿਕਾਇਤ ਅਨੁਸਾਰ 4-5 ਸਤੰਬਰ ਦੀ ਰਾਤ ਨੂੰ ਸੀਮਿੰਟ ਪਾਈਪਾਂ ’ਤੇ ਲਗਾਉਣ ਲਈ ਵਿਹੜੇ ਵਿੱਚ ਰੱਖੇ ਹੋਏ ਲੋਹੇ ਦੇ ਭਾਰੀ ਰਿੰਗ ਚੋਰੀ ਕਰਕੇ ਲੈ ਗਏ ਸਨ।
Advertisement
Advertisement