ਸਕੂਲ ਬੱਸ ਡਰਾਈਵਰ ਸਣੇ ਦੋ ਹੋਰਾਂ ਖ਼ਿਲਾਫ਼ ਕੇਸ ਦਰਜ
ਸਕੂਲੀ ਵਿਦਿਆਰਥੀ ਦੇ ਜ਼ਖ਼ਮੀ ਹੋਣ ਦੇ ਮਾਮਲੇ ’ਚ ਸਦਰ ਪੁਲੀਸ ਨੇ ਬੱਸ ਚਾਲਕ ਸੁਖਵਿੰਦਰ ਸਿੰਘ, ਕੰਡਕਟਰ ਹਰਦੀਪ ਸਿੰਘ ਅਤੇ ਅਣਪਛਾਤੇ ਮੋਟਰਸਾਈਕਲ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਦਰ ਪੁਲੀਸ ਦੇ ਏ ਐੱਸ ਆਈ ਨਿਰਮਲ ਸਿੰਘ ਨੇ ਦੱਸਿਆ ਕਿ...
Advertisement
ਸਕੂਲੀ ਵਿਦਿਆਰਥੀ ਦੇ ਜ਼ਖ਼ਮੀ ਹੋਣ ਦੇ ਮਾਮਲੇ ’ਚ ਸਦਰ ਪੁਲੀਸ ਨੇ ਬੱਸ ਚਾਲਕ ਸੁਖਵਿੰਦਰ ਸਿੰਘ, ਕੰਡਕਟਰ ਹਰਦੀਪ ਸਿੰਘ ਅਤੇ ਅਣਪਛਾਤੇ ਮੋਟਰਸਾਈਕਲ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਦਰ ਪੁਲੀਸ ਦੇ ਏ ਐੱਸ ਆਈ ਨਿਰਮਲ ਸਿੰਘ ਨੇ ਦੱਸਿਆ ਕਿ ਸੁਰਜੀਤ ਸਿੰਘ ਵਾਸੀ ਪਿੰਡ ਗਾਜੀਪੁਰ ਦੀ ਸ਼ਿਕਾਇਤ ਮੁਤਾਬਕ ਉਸ ਦੇ ਬੱਚੇ ਪਿੰਡ ਫਤਿਹਗੜ੍ਹ ਛੰਨਾ ਦੇ ਇਕ ਨਿੱਜੀ ਸਕੂਲ ’ਚ ਪੜ੍ਹਦੇ ਹਨ। ਦੋ ਦਸੰਬਰ ਸ਼ਾਮ ਡਰਾਈਵਰ ਅਤੇ ਕੰਡਕਟਰ ਸਕੂਲ ਬੱਸ ਰਾਹੀਂ ਬੱਚਿਆਂ ਨੂੰ ਜਦੋਂ ਪਿੰਡ ਛੱਡਣ ਆਇਆ ਤਾਂ ਉਨ੍ਹਾਂ ਨੂੰ ਸੜਕ ’ਤੇ ਉਤਾਰ ਕੇ ਚਲਾ ਗਿਆ। ਜਦੋਂ ਬੱਚੇ ਸੜਕ ਪਾਰ ਕਰਨ ਲਗੇ ਤਾਂ ਤੇਜ਼ ਰਫਤਾਰ ਮੋਟਰਸਾਈਕਲ ਚਾਲਕ ਨੇ ਉਸ ਦੇ ਪੁੱਤਰ ਗੁਰਸਤਿਕਾਰ ਨੂੰ ਫੇਟ ਮਾਰੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਪੁਲੀਸ ਨੇ ਕੇਸ ਦਰਜ ਕਰਕੇ ਬੱਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ, ਜਦੋਂ ਕਿ ਮੁਲਜ਼ਮਾਂ ਦੀ ਭਾਲ ਜਾਰੀ ਹੈ।
Advertisement
Advertisement
