ਤਾਰਾਂ ਚੋਰੀ ਤੇ ਕੁੱਟਮਾਰ ਦੇ ਦੋਸ਼ ਹੇਠ ਨੌਂ ਖ਼ਿਲਾਫ਼ ਕੇਸ ਦਰਜ
ਇੰਟਰਨੈੱਟ ਕੁਨੈਕਸ਼ਨ ਲਈ ਲੱਗੀਆਂ ਫ਼ਾਈਬਰ ਤਾਰਾਂ ਚੋਰੀ ਕਰਨ ਅਤੇ ਤਾਰਾਂ ਜੋੜ ਰਹੇ ਵਰਕਰਾਂ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਸਿਟੀ ਪੁਲੀਸ ਨੇ 6 ਅਣਪਛਾਤੇ ਵਿਅਕਤੀਆਂ ਸਮੇਤ 9 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਵਿੱਚ ਰਾਕੇਸ਼...
Advertisement
ਇੰਟਰਨੈੱਟ ਕੁਨੈਕਸ਼ਨ ਲਈ ਲੱਗੀਆਂ ਫ਼ਾਈਬਰ ਤਾਰਾਂ ਚੋਰੀ ਕਰਨ ਅਤੇ ਤਾਰਾਂ ਜੋੜ ਰਹੇ ਵਰਕਰਾਂ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਸਿਟੀ ਪੁਲੀਸ ਨੇ 6 ਅਣਪਛਾਤੇ ਵਿਅਕਤੀਆਂ ਸਮੇਤ 9 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਵਿੱਚ ਰਾਕੇਸ਼ ਕੁਮਾਰ ਅਤੇ ਉਸ ਦਾ ਪੁੱਤਰ ਪੰਕਜ ਵਾਸੀ ਅਮਾਮਗੜ੍ਹ, ਸਮਾਣਾ ਅਤੇ ਨਰਿੰਦਰ ਕੁਮਾਰ ਵਾਸੀ ਜੱਟਾਂ ਪੱਤੀ ਵੀ ਸ਼ਾਮਲ ਹਨ। ਜਾਂਚ ਅਧਿਕਾਰੀ ਸਿਟੀ ਪੁਲੀਸ ਦੇ ਏਐੱਸਆਈ ਸਿੰਦਰ ਸਿੰਘ ਬਾਠ ਨੇ ਦੱਸਿਆ ਕਿ ਬਲਵਿੰਦਰ ਪੁੱਤਰ ਲਾਲੀ ਰਾਮ ਵਾਸੀ ਗੜ੍ਹੀ ਮੁਹੱਲਾ ਅਮਾਮਗੜ੍ਹ ਸਮਾਣਾ ਨੇ ਪੁਲੀਸ ਨੂੰ ਦੱਸਿਆ ਕਿ 4 ਅਕਤੂਬਰ ਦੀ ਰਾਤ ਨੂੰ ਮੁਲਜ਼ਮ ਨਰਿੰਦਰ ਕੁਮਾਰ ਆਪਣੇ ਦੋ ਸਾਥੀਆਂ ਸਮੇਤ ਪ੍ਰਤਾਪ ਕਲੋਨੀ, ਦਰਦੀ ਕਾਲੋਨੀ ਅਤੇ ਹੋਰਨਾਂ ਥਾਵਾਂ ਤੋਂ ਇੰਟਰਨੈੱਟ ਦੀਆਂ ਫ਼ਾਈਬਰ ਤਾਰਾਂ ਚੋਰੀ ਕਰਕੇ ਲੈ ਗਿਆ। 6 ਅਕਤੂਬਰ ਨੂੰ ਆਪਣੇ ਸਾਥੀ ਵਰਕਰਾਂ ਨਾਲ ਪ੍ਰਤਾਪ ਕਲੋਨੀ ਵਿੱਚ ਕੱਟੀਆਂ ਗਈਆਂ ਤਾਰਾਂ ਜੋੜ ਰਹੇ ਸਨ ਤਾਂ ਉਥੇ ਮੁਲਜ਼ਮਾਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ।
Advertisement
Advertisement