ਨਾਬਾਲਗ ਨੂੰ ਵਰਗਲਾਉਣ ਦੇ ਦੋਸ਼ ਹੇਠ ਪਰਵਾਸੀ ਖ਼ਿਲਾਫ਼ ਕੇਸ ਦਰਜ
ਸਦਰ ਪੁਲੀਸ ਨੇ ਨਾਬਾਲਗਾ ਨੂੰ ਵਰਗਲਾ ਕੇ ਭਜਾਉਣ ਦੇ ਦੋਸ਼ ਹੇਠ ਪਰਵਾਸੀ ਨੌਜਵਾਨ ਰਣਧੀਰ ਸਾਹੂ ਪੁੱਤਰ ਪਰਮੇਸ਼ਵਰ ਸਾਹੂ ਵਾਸੀ ਪਿੰਡ ਅਸੋਈ (ਵੈਸ਼ਾਲੀ-ਬਿਹਾਰ) ਹਾਲ ਆਬਾਦ ਪਿੰਡ ਬੰਮਨਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਮਾਮਲੇ ਦੇ ਜਾਂਚ ਅਧਿਕਾਰੀ ਗਾਜੇਵਾਸ ਪੁਲੀਸ...
Advertisement
ਸਦਰ ਪੁਲੀਸ ਨੇ ਨਾਬਾਲਗਾ ਨੂੰ ਵਰਗਲਾ ਕੇ ਭਜਾਉਣ ਦੇ ਦੋਸ਼ ਹੇਠ ਪਰਵਾਸੀ ਨੌਜਵਾਨ ਰਣਧੀਰ ਸਾਹੂ ਪੁੱਤਰ ਪਰਮੇਸ਼ਵਰ ਸਾਹੂ ਵਾਸੀ ਪਿੰਡ ਅਸੋਈ (ਵੈਸ਼ਾਲੀ-ਬਿਹਾਰ) ਹਾਲ ਆਬਾਦ ਪਿੰਡ ਬੰਮਨਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਮਾਮਲੇ ਦੇ ਜਾਂਚ ਅਧਿਕਾਰੀ ਗਾਜੇਵਾਸ ਪੁਲੀਸ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਲੜਕੀ ਦੇ ਪਿਤਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਇੱਕ ਫੈਕਟਰੀ ਵਿੱਚ ਕੰਮ ਕਰਦਾ ਹੈ ਅਤੇ ਉੱਥੇ ਹੀ ਕੁਆਰਟਰ ਵਿੱਚ ਰਹਿੰਦਾ ਹੈ। 26 ਨਵੰਬਰ ਦੀ ਦੁਪਹਿਰ ਜਦੋਂ ਉਹ ਆਪਣੇ ਕਮਰੇ ਵਿੱਚ ਆਇਆ ਤਾਂ ਉਸ ਦੀ 16 ਸਾਲਾ ਧੀ ਉੱਥੇ ਨਹੀਂ ਮਿਲੀ। ਉਹ ਆਪਣੇ ਭਰਾ ਨੂੰ ਗੁਰਦੁਆਰਾ ਜਾਣ ਲਈ ਕਹਿ ਕੇ ਗਈ ਸੀ ਪਰ ਵਾਪਸ ਨਹੀਂ ਆਈ। ਭਾਲ ਕਰਨ ’ਤੇ ਪਤਾ ਲੱਗਾ ਕਿ ਪਿੰਡ ਦੀ ਇੱਕ ਫੈਕਟਰੀ ਵਿੱਚ ਕੰਮ ਕਰਦਾ ਨੌਜਵਾਨ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਕਿਤੇ ਲੈ ਗਿਆ ਹੈ।
Advertisement
Advertisement
