ਧੋਖਾਧੜੀ ਦੇ ਦੋਸ਼ ਹੇਠ ਦੋ ਭਰਾਵਾਂ ਖ਼ਿਲਾਫ਼ ਕੇਸ
ਕਾਰ ਵੇਚ ਕੇ ਰਕਮ ਲੈਣ ਦੇ ਬਾਵਜੂਦ ਐੱਨ ਓ ਸੀ ਅਤੇ ਰਜਿਸਟ੍ਰੇਸ਼ਨ ਕਾਪੀ ਨਾ ਦੇਣ ਅਤੇ ਕਾਰ ਵਾਪਸ ਮੰਗਣ ਦੇ ਮਾਮਲੇ ਵਿੱਚ ਸਿਟੀ ਪੁਲੀਸ ਨੇ ਦੋ ਸਕੇ ਭਰਾਵਾਂ ਖ਼ਿਲਾਫ਼ ਕੇਸ ਕੀਤਾ ਹੈ। ਸਿਟੀ ਪੁਲੀਸ ਦੇ ਏ ਐੱਸ ਆਈ ਸਿੰਦਰ ਸਿੰਘ...
Advertisement
ਕਾਰ ਵੇਚ ਕੇ ਰਕਮ ਲੈਣ ਦੇ ਬਾਵਜੂਦ ਐੱਨ ਓ ਸੀ ਅਤੇ ਰਜਿਸਟ੍ਰੇਸ਼ਨ ਕਾਪੀ ਨਾ ਦੇਣ ਅਤੇ ਕਾਰ ਵਾਪਸ ਮੰਗਣ ਦੇ ਮਾਮਲੇ ਵਿੱਚ ਸਿਟੀ ਪੁਲੀਸ ਨੇ ਦੋ ਸਕੇ ਭਰਾਵਾਂ ਖ਼ਿਲਾਫ਼ ਕੇਸ ਕੀਤਾ ਹੈ। ਸਿਟੀ ਪੁਲੀਸ ਦੇ ਏ ਐੱਸ ਆਈ ਸਿੰਦਰ ਸਿੰਘ ਬਾਠ ਨੇ ਦੱਸਿਆ ਕਿ ਪਿੰਡ ਛਬੀਲਪੁਰ (ਪਾਤੜਾਂ) ਦੇ ਵਸਨੀਕ ਸ਼ਰਨਜੀਤ ਸਿੰਘ ਪੁੱਤਰ ਗੁਰਮੁਖ ਸਿੰਘ ਨੇ ਜ਼ਿਲ੍ਹਾ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ’ਚ ਦੱਸਿਆ ਕਿ ਉਸ ਨੇ ਪਿੰਡ ਬਰਾਸ ਦੇ ਵਸਨੀਕ ਚਮਕੌਰ ਸਿੰਘ ਅਤੇ ਸਤਨਾਮ ਸਿੰਘ (ਦੋਵੇਂ ਭਰਾ) ਤੋਂ ਇੱਕ ਕਾਰ 3.35 ਲੱਖ ਰੁਪਏ ਵਿੱਚ ਖਰੀਦੀ ਸੀ। ਰਕਮ ਅਦਾ ਕਰਨ ਤੋਂ ਬਾਅਦ ਰਜਿਸਟ੍ਰੇਸ਼ਨ ਕਾਪੀ ਅਤੇ ਐੱਨ ਓ ਸੀ ਨਾ ਦੇ ਕੇ ਚਮਕੌਰ ਸਿੰਘ ਉਨ੍ਹਾਂ ਨੂੰ ਵੇਚੀ ਆਪਣੀ ਕਾਰ ਵਾਪਸ ਮੰਗਣ ਲੱਗਾ। ਜਾਂਚ-ਪੜਤਾਲ ਤੋਂ ਬਾਅਦ ਸਿਟੀ ਪੁਲੀਸ ਨੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement
Advertisement
