ਦੋ ਦਿਨ ਪਹਿਲਾਂ ਭਾਖੜਾ ਨਹਿਰ ’ਚ ਡੁੱਬੇ ਵਿਅਕਤੀ ਦੀ ਲਾਸ਼ ਮਿਲੀ
ਦੋ ਦਿਨ ਪਹਿਲਾਂ ਭਾਖੜਾ ਨਹਿਰ ਵਿੱਚ ਡੁੱਬੇ ਇੱਕ ਵਿਅਕਤੀ ਦੀ ਲਾਸ਼ ਪਿੰਡ ਧਨੇਠਾ ਦੇ ਨੇੜਿਓਂ ਭਾਖੜਾ ਨਹਿਰ ਵਿੱਚੋਂ ਮਿਲੀ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਮਾਮਲੇ ਦੇ ਜਾਂਚ ਅਧਿਕਾਰੀ ਸਿਟੀ ਪੁਲੀਸ ਦੇ ਸਬ ਇੰਸਪੈਕਟਰ ਕੁਲਦੀਪ ਸਿੰਘ ਨੇ...
Advertisement
ਦੋ ਦਿਨ ਪਹਿਲਾਂ ਭਾਖੜਾ ਨਹਿਰ ਵਿੱਚ ਡੁੱਬੇ ਇੱਕ ਵਿਅਕਤੀ ਦੀ ਲਾਸ਼ ਪਿੰਡ ਧਨੇਠਾ ਦੇ ਨੇੜਿਓਂ ਭਾਖੜਾ ਨਹਿਰ ਵਿੱਚੋਂ ਮਿਲੀ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਮਾਮਲੇ ਦੇ ਜਾਂਚ ਅਧਿਕਾਰੀ ਸਿਟੀ ਪੁਲੀਸ ਦੇ ਸਬ ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਾਲਾ ਰਾਮ (62) ਦੇ ਸਰਾਪੱਤੀ (ਬਾਬੀ ਕਲੋਨੀ) ਚੌਕ, ਸਮਾਣਾ ਦਾ ਰਹਿਣ ਵਾਲਾ ਸੀ। ਕਾਲਾ ਰਾਮ ਦੇ ਪੁੱਤਰ ਜੈਕੀ ਮੁਤਾਬਕ ਉਸ ਦੇ ਪਿਤਾ ਮੱਸਿਆ ਨੂੰ ਦੁਪਹਿਰ ਸਮੇਂ ਚੀਕਾ ਰੋਡ ’ਤੇ ਭਾਖੜਾ ਨਹਿਰ ਦੇ ਪੁਲ ਕੋਲ ਆਪਣੀ ਸਕੂਟਰੀ ਖੜ੍ਹੀ ਕਰਕੇ ਮੱਥਾ ਟੇਕਣ ਲੱਗੇ ਤਾਂ ਪੈਰ ਫਿਸਲਣ ਕਾਰਨ ਨਹਿਰ ਵਿੱਚ ਡਿੱਗ ਗਏ। ਜਦੋਂ ਉਹ ਘਰ ਵਾਪਸ ਨਹੀਂ ਆਏ ਤਾਂ ਉਨ੍ਹਾਂ ਭਾਲ ਸ਼ੁਰੂ ਕੀਤੀ, ਜਿਸ ਮਗਰੋਂ ਪਤਾ ਲੱਗਾ ਕਿ ਉਹ ਭਾਖੜਾ ਨਹਿਰ ਵਿੱਚ ਡਿੱਗ ਗਏ ਸਨ। ਉਨ੍ਹਾਂ ਦੀ ਲਾਸ਼ ਪਿੰਡ ਧਨੇਠਾ ਦੇ ਕੋਲ ਲੰਘਦੀ ਭਾਖੜਾ ਨਹਿਰ ਵਿੱਚੋਂ ਬਰਾਮਦ ਹੋਈ। ਅਧਿਕਾਰੀ ਮੁਤਾਬਕ ਦਰਜ ਬਿਆਨਾਂ ਦੇ ਆਧਾਰ ’ਤੇ ਪੁਲੀਸ ਨੇ ਭਾਰਤੀ ਨਿਆ ਸੰਹਿਤਾ ਦੀ ਧਾਰਾ 194 ਤਹਿਤ ਪੋਸਟਮਾਰਟਮ ਮਗਰੋਂ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ।
Advertisement
Advertisement