ਭਾਰਤ ਵਿਕਾਸ ਪਰਿਸ਼ਦ ਵੱਲੋਂ ਖੂਨਦਾਨ ਕੈਂਪ
ਭਾਰਤ ਵਿਕਾਸ ਪਰਿਸ਼ਦ ਸਮਾਣਾ ਵੱਲੋਂ ਪ੍ਰਧਾਨ ਰਾਜਿੰਦਰ ਪ੍ਰਸਾਦ ਦੀ ਅਗਵਾਈ ਹੇਠ ਖੂਨਦਾਨ ਕੈਂਪ ਸਤੀ ਮਾਤਾ ਮੰਦਰ ਵਿੱਚ ਲਗਾਇਆ ਗਿਆ। ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸੁਰਿੰਦਰ ਕੁਮਾਰ, ਸਮਾਜ ਸੇਵੀ ਵਿਜੇ ਸਿੰਗਲਾ, ਲਵਲੀ ਗੋਇਲ ਅਤੇ ਹਿਤੇਸ਼ ਗੋਇਲ ਤੇ ਅਗਰਵਾਲ ਧਰਮਸ਼ਾਲਾ ਕਮੇਟੀ ਪ੍ਰਧਾਨ...
Advertisement
ਭਾਰਤ ਵਿਕਾਸ ਪਰਿਸ਼ਦ ਸਮਾਣਾ ਵੱਲੋਂ ਪ੍ਰਧਾਨ ਰਾਜਿੰਦਰ ਪ੍ਰਸਾਦ ਦੀ ਅਗਵਾਈ ਹੇਠ ਖੂਨਦਾਨ ਕੈਂਪ ਸਤੀ ਮਾਤਾ ਮੰਦਰ ਵਿੱਚ ਲਗਾਇਆ ਗਿਆ। ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸੁਰਿੰਦਰ ਕੁਮਾਰ, ਸਮਾਜ ਸੇਵੀ ਵਿਜੇ ਸਿੰਗਲਾ, ਲਵਲੀ ਗੋਇਲ ਅਤੇ ਹਿਤੇਸ਼ ਗੋਇਲ ਤੇ ਅਗਰਵਾਲ ਧਰਮਸ਼ਾਲਾ ਕਮੇਟੀ ਪ੍ਰਧਾਨ ਮਦਨ ਮਿੱਤਲ ਸ਼ਾਮਲ ਹੋਏ ਜਦਕਿ ਪਰਿਸ਼ਦ ਦੇ ਸੂਬਾਈ ਕਨਵੀਨਰ ਵਿਜੇ ਡਾਵਰ ਅਤੇ ਜ਼ਿਲ੍ਹਾ ਕਨਵੀਨਰ ਸੰਦੀਪ ਲੱਕੀ ਵਿਸ਼ੇਸ਼ ਮਹਿਮਾਨ ਸਨ। ਰਜਿੰਦਰਾ ਹਸਪਤਾਲ ਤੋਂ ਪਹੁੰਚੀ ਡਾਕਟਰਾਂ ਦੀ ਟੀਮ ਵੱਲੋਂ 120 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਮੌਕੇ ਖੂਨਦਾਨ ਕਰਨ ਵਾਲਿਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਸਰਪ੍ਰਸਤ ਸ਼ਸ਼ੀ ਭੂਸ਼ਨ ਸਿੰਗਲਾ, ਚਮਨ ਲਾਲ ਗੋਇਲ, ਲੈਕਚਰਾਰ ਹਿੱਤ ਅਭਿਲਾਸ਼ੀ ਸ਼ਰਮਾ, ਵਿਕਾਸ ਛੋਟੂ, ਪਰਮਿੰਦਰ ਅਰੋੜਾ, ਸੰਜੇ ਸੇਠੀ, ਰਾਜ ਗਰਗ ਤੇ ਪੂਜਾ ਗਰਗ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement