ਨੌਜਵਾਨਾਂ ਵੱਲੋਂ ਖੂਨਦਾਨ ਤੇ ਅੱਖਾਂ ਦਾ ਜਾਂਚ ਕੈਂਪ
ਕਸਬਾ ਘੱਗਾ ਦੇ ਨੌਜਵਾਨ ਵਰਗ ਵੱਲੋਂ ਸਥਾਨਕ ਦੁਰਗਾ ਮੰਦਰ ਵਿੱਚ ਖ਼ੂਨਦਾਨ ਅਤੇ ਅੱਖਾਂ ਦਾ ਮੁਫ਼ਤ ਕੈਂਪ ਲਗਾਇਆ ਗਿਆ। ਇਸ ਦੌਰਾਨ 32 ਦੇ ਕਰੀਬ ਵਿਅਕਤੀਆਂ ਨੇ ਖੂਨਦਾਨ ਕੀਤਾ ਅਤੇ 120 ਜਣਿਆਂ ਦੀਆਂ ਅੱਖਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ...
Advertisement
ਕਸਬਾ ਘੱਗਾ ਦੇ ਨੌਜਵਾਨ ਵਰਗ ਵੱਲੋਂ ਸਥਾਨਕ ਦੁਰਗਾ ਮੰਦਰ ਵਿੱਚ ਖ਼ੂਨਦਾਨ ਅਤੇ ਅੱਖਾਂ ਦਾ ਮੁਫ਼ਤ ਕੈਂਪ ਲਗਾਇਆ ਗਿਆ। ਇਸ ਦੌਰਾਨ 32 ਦੇ ਕਰੀਬ ਵਿਅਕਤੀਆਂ ਨੇ ਖੂਨਦਾਨ ਕੀਤਾ ਅਤੇ 120 ਜਣਿਆਂ ਦੀਆਂ ਅੱਖਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਜਦ ਕਿ 10 ਮਰੀਜ਼ਾਂ ਦੀਆਂ ਅੱਖਾਂ ਦਾ ਮੁਫ਼ਤ ਅਪਰੇਸ਼ਨ ਕੀਤਾ ਗਿਆ। ਖੂਨ ਇਕੱਤਰ ਕਰਨ ਲਈ ਕੇ ਕੇ ਜੌਹਰੀ ਹਸਪਤਾਲ ਸਮਾਣਾ ਅਤੇ ਅੱਖਾਂ ਦੇ ਕੈਂਪ ਵਿੱਚ ਹਾਂਡਾ ਆਈ ਕੇਅਰ ਸੈਂਟਰ ਪਟਿਆਲਾ ਤੋਂ ਅੱਖਾਂ ਦੇ ਰੋਗਾਂ ਦੇ ਮਾਹਰ ਡਾਕਟਰਾਂ ਦੀ ਟੀਮ ਨੇ ਸ਼ਮੂਲੀਅਤ ਕੀਤੀ । ਇਸ ਮੌਕੇ ਨੌਜਵਾਨ ਆਗੂ ਕਰਨਦੀਪ ਸਿੰਘ , ਰਣਦੀਪ ਬਰਿਆਰ ਅਤੇ ਰਵੀ ਸ਼ਰਮਾ ਨੇ ਦੱਸਿਆ ਕਿ ਇਹ ਖੂਨਦਾਨ ਅਤੇ ਅੱਖਾਂ ਦਾ ਮੁਫ਼ਤ ਕੈਂਪ ਸਥਾਨਕ ਨੌਜਵਾਨਾਂ ਵੱਲੋਂ ਲਗਾਇਆ ਗਿਆ। ਇਸ ਮੌਕੇ ਬ੍ਰਾਹਮਣ ਸਭਾ ਪੰਜਾਬ ਦੇ ਪ੍ਰਧਾਨ ਮੰਗਤ ਸ਼ਰਮਾ, ਸਤਨਾਮ ਬਰਾਸ, ਅਕਾਲੀ ਬੋਤਾ ਸਿੰਘ, ਹਨੀ ਜਾਫਰਪੁਰ, ਬੰਟੀ ਘੱਗਾ, ਅਨਿਲ ਕੁਮਾਰ, ਸੈਮੀ ਘੱਗਾ ਅਤੇ ਮਨੀਸ਼ ਘੰਗਰੋਲੀ ਹਾਜ਼ਰ ਸਨ।
Advertisement
Advertisement