ਬਲਾਕ ਖੇਡਾਂ: ਵਿਕਟੋਰੀਆ ਕਲੱਸਟਰ ਨੇ ਓਵਰਆਲ ਟਰਾਫ਼ੀ ਜਿੱਤੀ
ਜੇਤੂ ਖਿਡਾਰੀਆਂ ਦਾ ਸਨਮਾਨ
Advertisement
ਪੰਜਾਬ ਸਰਕਾਰ ਦੇ ਨਿਰਦੇਸ਼ਾ ’ਤੇ ਕਰਵਾਈ ਗਈ ਬਲਾਕ ਪੱਧਰੀ ਖੇਡਾਂ ’ਚ ਓਵਰਆਲ ਟਰਾਫ਼ੀ ਵਿਕਟੋਰੀਆ ਕਲੱਸਟਰ ਨੇ ਜਿੱਤੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਡੀਨ ਭਾਸ਼ਾਵਾਂ ਪ੍ਰੋ. ਸਤਨਾਮ ਸਿੰਘ ਸੰਧੂ ਨੇ ਸ਼ਿਰਕਤ ਕੀਤੀ। ਬਲਾਕ ਪਟਿਆਲਾ-2 ਦੇ ਬੀਪੀਈਓ ਪ੍ਰਿਥੀ ਸਿੰਘ ਨੇ ਦੱਸਿਆ ਕਿ 100 ਮੀਟਰ ਦੌੜ (ਲੜਕੇ) ਵਿੱਚ ਕਲੱਸਟਰ ਘਾਸ ਮੰਡੀ ਨੇ ਪਹਿਲਾ ਸਥਾਨ, ਕਲੱਸਟਰ ਖੇੜੀ ਗੁੱਜਰਾਂ ਨੇ ਦੂਜਾ ਸਥਾਨ, 100 ਮੀਟਰ ਦੌੜ (ਲੜਕੀਆਂ) ਵਿੱਚ ਕਲੱਸਟਰ ਘਾਸ ਮੰਡੀ ਨੇ ਪਹਿਲਾ ਸਥਾਨ, ਕਲੱਸਟਰ ਮਲਟੀਪਰਪਜ਼ ਨੇ ਦੂਜਾ ਸਥਾਨ, ਸ਼ਾਟ ਪੁੱਟ (ਲੜਕੇ) ਵਿੱਚ ਕਲੱਸਟਰ ਤ੍ਰਿਪੜੀ ਨੇ ਪਹਿਲਾ ਅਤੇ ਕਲੱਸਟਰ ਮੈਣ ਨੇ ਦੂਜਾ ਸਥਾਨ, ਸ਼ਾਟਪੁੱਟ (ਲੜਕੀਆਂ) ਵਿੱਚ ਕਲੱਸਟਰ ਮੈਣ ਨੇ ਪਹਿਲਾ ਅਤੇ ਕਲੱਸਟਰ ਘਾਸ ਮੰਡੀ ਨੇ ਦੂਜਾ ਸਥਾਨ ਹਾਸਲ ਕੀਤਾ। ਲੰਬੀ ਛਾਲ (ਲੜਕੇ) ਵਿੱਚ ਕਲੱਸਟਰ ਘਾਸ ਮੰਡੀ ਨੇ ਪਹਿਲਾ ਤੇ ਦੂਜਾ ਸਥਾਨ, ਲੰਬੀ ਛਾਲ (ਲੜਕੀਆਂ) ਵਿੱਚ ਕਲੱਸਟਰ ਘਾਸ ਮੰਡੀ ਨੇ ਪਹਿਲਾ ਅਤੇ ਕਲੱਸਟਰ ਵਿਕਟੋਰੀਆ ਨੇ ਦੂਜਾ ਸਥਾਨ, 400 ਮੀਟਰ ਰਿਲੇਅ (ਲੜਕੀਆਂ) ਵਿੱਚ ਕਲੱਸਟਰ ਘਾਸ ਮੰਡੀ ਨੇ ਪਹਿਲਾ ਅਤੇ ਕਲੱਸਟਰ ਖੇਡੀ ਗੁੱਜਰਾਂ ਨੇ ਦੂਜਾ ਸਥਾਨ, 400 ਮੀਟਰ ਰਿਲੇਅ (ਲੜਕੀਆਂ) ਵਿੱਚ ਕਲੱਸਟਰ ਘਾਸ ਮੰਡੀ ਨੇ ਪਹਿਲਾ ਅਤੇ ਕਲੱਸਟਰ ਝੰਡੀ ਨੇ ਦੂਜਾ ਸਥਾਨ ਹਾਸਲ ਕੀਤਾ।
Advertisement
Advertisement