Bikram Singh Majithia ਨੂੰ ਸਿੱਟ ਨੇ ਮੁੜ ਪੁੱਛਗਿੱਛ ਲਈ ਸੱਦਿਆ
ਸੁਪਰੀਮ ਕੋਰਟ ਦੇ ਹੁਕਮਾਂ ਦਾ ਦਿੱਤਾ ਹਵਾਲਾ; 17 ਨੂੰ ਕੀਤੀ ਜਾਵੇਗੀ ਪੁੱਛ ਪੜਤਾਲ
Advertisement
ਸਰਬਜੀਤ ਸਿੰਘ ਭੰਗੂਪਟਿਆਲਾ, 10 ਮਾਰਚ
ਦਸੰਬਰ, 2021 ਵਿੱਚ ਥਾਣਾ ਪੰਜਾਬ ਸਟੇਟ ਕਰਾਈਮ ’ਚ ਦਰਜ ਹੋਏ ਨਸ਼ਾ ਤਸਕਰੀ ਦੇ ਇੱਕ ਕੇਸ ਦੀ ਜਾਰੀ ਜਾਂਚ ਤਹਿਤ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠਲੀ ਵਿਸ਼ੇਸ਼ ਜਾਂਚ ਟੀਮ (ਸਿੱਟ) ਵੱਲੋਂ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ 17 ਮਾਰਚ ਨੂੰ ਮੁੜ ਤੋਂ ਪੁੱਛ ਪੜਤਾਲ ਲਈ ਸੱਦਿਆ ਗਿਆ ਹੈ।
Advertisement
ਇਸ ਸਬੰਧੀ ਸਿੱੱਟ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਸੀਆਰਪੀਸੀ ਦੀ ਧਾਰਾ 160 ਤਹਿਤ ਅੱਜ ਜਾਰੀ ਕੀਤੇ ਗਏ ਨੋਟਿਸ ’ਚ ਕਿਹਾ ਗਿਆ ਕਿ ਸੁਪਰੀਮ ਕੋਰਟ ’ਚ ਦਾਇਰ ਕੀਤੀ ਗਈ ਸਪੈਸ਼ਲ ਡੀਵ ਪਟੀਸ਼ਨ ਨੰਬਰ 3650/2023 ਦੀ 4 ਮਾਰਚ, 2025 ਨੂੰ ਹੋਈ ਸੁਣਵਾਈ ਦੌਰਾਨ ਦੋਹਰੇ ਬੈਂਚ ਵੱਲੋਂ ਉਨ੍ਹਾਂ ਨੂੰ 17 ਮਾਰਚ ਨੂੰ ਸਿੱਟ ਦੇ ਕੋਲ ਪੇਸ਼ ਹੋਣ ਦੇ ਹੁਕਮ ਕੀਤੇ ਗਏ ਹਨ। ਇਸ ਲਈ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਦਿਆਂ ਪੁਲੀਸ ਲਾਈਨ ਪਟਿਆਲਾ ਸਥਿਤ ਸਿੱਟ ਦੇ ਮੁੱਖ ਦਫ਼ਤਰ ਵਿੱਚ 17 ਮਾਰਚ ਨੂੰ 11 ਵਜੇ ਪੇਸ਼ ਹੋਇਆ ਜਾਵੇ।
Advertisement