ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭੁਨਰਹੇੜੀ: ਸੱਤ ਉਮੀਦਵਾਰਾਂ ਨੇ ਨਾਮਜ਼ਦਗੀ ਕਾਗ਼ਜ਼ ਭਰੇ

ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਪਟਿਆਲਾ ਦੇ ਬਲਾਕ ਭੁਨਰਹੇੜੀ ਤੋਂ ਵੱਖ ਵੱਖ ਪਾਰਟੀਆਂ ਦੇ ਸੱਤ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਕਾਗ਼ਜ਼ ਭਰੇ। ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਨ ਦਾ ਸਮਾਂ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਤਿੰਨ ਵਜੇ...
Advertisement

ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਪਟਿਆਲਾ ਦੇ ਬਲਾਕ ਭੁਨਰਹੇੜੀ ਤੋਂ ਵੱਖ ਵੱਖ ਪਾਰਟੀਆਂ ਦੇ ਸੱਤ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਕਾਗ਼ਜ਼ ਭਰੇ।

ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਨ ਦਾ ਸਮਾਂ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਤਿੰਨ ਵਜੇ ਤੱਕ ਰੱਖਿਆ ਗਿਆ ਸੀ।

Advertisement

ਇਸ ਦੌਰਾਨ ਬਲਾਕ ਸਮਿਤੀ ਭੁਨਰਹੇੜੀ ਦੇ 19 ਜੋਨਾਂ ਵਿੱਚੋਂ ਅੱਜ ਦੂਜੇ ਦਿਨ ਵੱਖ ਵੱਖ ਸਿਆਸੀ ਪਾਰਟੀਆਂ ਦੇ ਸੱਤ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਕਾਗ਼ਜ਼ ਮਾਰਕੀਟ ਕਮੇਟੀ ਦੁੱਧਨਸਾਧਾਂ ਦੇ ਦਫ਼ਤਰ ਵਿੱਚ ਦਾਖ਼ਲ ਕੀਤੇ ਹਨ, ਜਿਨ੍ਹਾਂ ਵਿੱਚ ਜ਼ੋਨ ਮਾੜੂ ਤੋਂ ਸੁਖਵਿੰਦਰ ਕੌਰ, ਜ਼ੋਨ ਈਸਰਹੇੜੀ ਤੋਂ ਜਸਵਿੰਦਰ ਸਿੰਘ, ਜ਼ੋਨ ਅਦਾਲਤੀਵਾਲਾ ਤੋਂ ਹਰਬੰਸ ਸਿੰਘ, ਜ਼ੋਨ ਬਿੰਜਲ ਤੋਂ ਸੋਨੂੰ, ਜ਼ੋਨ ਸ਼ਾਦੀਪੁਰ ਤੋਂ ਗੁਰਜੀਤ ਸਿੰਘ ਅਤੇ ਜ਼ੋਨ ਬਹਿਲ ਤੋਂ ਮਲਕੀਤ ਸਿੰਘ ਸ਼ਾਮਲ ਹਨ। ਇਸ ਮੌਕੇ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ।

ਇਸ ਮੌਕੇ ਰਿਟਰਨਿੰਗ ਅਫਸਰ ਅਤੇ ਉਸ ਦੇ ਸਟਾਫ ਤੋਂ ਇਲਾਵਾ ਡੀ ਐੱਸ ਪੀ ਦਿਹਾਤੀ ਹਰਸਿਮਰਨ ਸਿੰਘ ਗੋਂਦਾਰਾ, ਥਾਣਾ ਮੁਖੀ ਜੁਲਕਾਂ ਸੰਦੀਪ ਸਿੰਘ, ਪੁਲੀਸ ਚੌਕੀ ਇੰਚਾਰਜ ਰੌਹੜ ਜਾਗੀਰ ਪਵਿਤਰ ਸਿੰਘ, ਖੁਫੀਆ ਵਿਭਾਗ ਵੱਲੋਂ ਸੁਖਵਿੰਦਰ ਸਿੰਘ, ਗੁਰਮੁਖ ਸਿੰਘ ਰੀਡਰ ਡੀ ਐੱਸ ਪੀ ਦਿਹਾਤੀ ਮੌਜੂਦ ਸਨ, ਜਿਨ੍ਹਾਂ ਨੇ ਸ਼ਾਂਤਮਈ ਢੰਗ ਨਾਲ ਉਮੀਦਵਾਰਾਂ ਦੇ ਕਾਗਜ਼ ਭਰਵਾਏ।

ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਪਰਿਸ਼ਦ ਦੇ ਦੋ ਜ਼ੋਨਾਂ ਮਸੀਂਗਣ ਅਤੇ ਦੁਧਨਸਾਧਾਂ ਲਈ ਪਟਿਆਲਾ ਵਿੱਚ ਕਾਗਜ਼ ਭਰੇ ਜਾ ਰਹੇ ਹਨ। ਬਲਾਕ ਸਮਿਤੀ ਦੇ ਉਮੀਦਵਾਰਾਂ ਲਈ 4 ਦਸੰਬਰ ਨੂੰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਆਖਰੀ ਦਿਨ ਕਾਗਜ਼ ਭਰੇ ਜਾਣਗੇ।

Advertisement
Show comments