ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਵਾਨੀਗੜ੍ਹ ਪੁਲੀਸ ਨੇ ਸਾਢੇ 10 ਗਰਾਮ ਹੈਰੋਇਨ ਸਮੇਤ 3 ਜਣੇ ਕਾਬੂ ਕੀਤੇ

ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲਾ ਪੁਲੀਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਭਵਾਨੀਗੜ੍ਹ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਬੀਐਮ ਡਬਲਿਊ ਕਾਰ ਅਤੇ 10.5 ਗਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ...
ਹੈਰੋਇਨ ਦੇ ਦੋਸ਼ ਤਹਿਤ ਕਾਬੂ ਕੀਤੇ ਵਿਅਕਤੀਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਅਵਤਾਰ ਸਿੰਘ। ਫੋਟੋ: ਮੱਟਰਾਂ
Advertisement

ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲਾ ਪੁਲੀਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਭਵਾਨੀਗੜ੍ਹ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਬੀਐਮ ਡਬਲਿਊ ਕਾਰ ਅਤੇ 10.5 ਗਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ।

ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਬੀਤੀ ਰਾਤ 9 ਵਜੇ ਦੇ ਕਰੀਬ ਬਖੋਪੀਰ - ਆਲੋਅਰਖ ਰੋਡ ’ਤੇ ਗਸ਼ਤ ਕਰ ਰਹੇ ਸਨ ਤਾਂ ਬਖੋਪੀਰ ਟੀ ਪੁਆਇੰਟ ’ਤੇ ਸਾਹਮਣਿਓ ਆ ਰਹੀ ਇਕ ਕਾਰ ਨੰਬਰ ਸੀ ਐਚ 01-ਬੀ ਪੀ 34 ਨੂੰ ਰੁਕਣ ਦਾ ਇਸ਼ਾਰਾ ਕੀਤਾ। ਜਦੋਂ ਕਾਰ ਚਾਲਕ ਨੇ ਇਕ ਦਮ ਆਪਣੀ ਗੱਡੀ ਨੂੰ ਵਾਪਸ ਮੋੜਨ ਦੀ ਕੋਸ਼ਿਸ਼ ਕੀਤੀ ਤਾਂ ਗੱਡੀ ਬੰਦ ਹੋ ਗਈ, ਜਿਸਨੂੰ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕਾਬੂ ਕਰ ਲਿਆ।

Advertisement

ਕਾਰ ਵਿਚ ਬੈਠੇ 3 ਵਿਅਕਤੀਆਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਦੀ ਪਹਿਚਾਣ ਹਰਨੂਰ ਸਿੰਘ ਉਰਫ ਹਰਨੂ ਵਾਸੀ ਪਟਿਆਲਾ, ਉਤਸਵ ਗਰਗ ਉਰਫ ਜਸਨ ਵਾਸੀ ਤੂਰ ਪੱਤੀ ਭਵਾਨੀਗੜ੍ਹ ਅਤੇ ਮੁਹੰਮਦ ਸਾਹਿਲ ਉਰਫ ਸਾਹਿਲ ਵਾਸੀ ਬਹਿਲਾਂ ਪੱਤੀ ਭਵਾਨੀਗੜ੍ਹ ਵਜੋਂ ਹੋਈ। ਉਕਤ ਵਿਅਕਤੀਆਂ ਦੇ ਕਬਜੇ ਵਿਚੋਂ ਪੁਲੀਸ ਨੇ ਸਾਢੇ 10 ਗਰਾਮ ਹੈਰੋਇਨ ਬਰਾਮਦ ਕੀਤੀ।

ਥਾਣਾ ਮੁਖੀ ਨੇ ਦੱਸਿਆ ਕਿ ਪੁਲੀਸ ਵੱਲੋਂ ਤਿੰਨੋਂ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋ ਸਕਦੇ ਹਨ।

 

Advertisement
Show comments