ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅੰਤਰ-ਖੇਤਰੀ ਯੁਵਕ ਅਤੇ ਲੋਕ ਮੇਲੇ ’ਚ ਭੰਗੜੇ ਨੇ ਸਮਾਂ ਬੰਨ੍ਹਿਆ

ਇਕਾਂਗੀ ਨਾਟਕਾਂ ਦੀਆਂ ਪੇਸ਼ਕਾਰੀਆਂ ਨਾਲ ਸਿਖ਼ਰ ’ਤੇ ਪੁੱਜਿਆ ਮੇਲਾ
ਅੰਤਰ ਖੇਤਰੀ ਯੁਵਕ ਅਤੇ ਲੋਕ ਮੇਲੇ ਦੌਰਾਨ ਭੰਗੜਾ ਪਾਉਂਦੇ ਹੋਏ ਗੱਭਰੂ।
Advertisement

ਪੰਜਾਬੀ ਯੂਨੀਵਰਸਿਟੀ ਵਿੱਚ ਚੱਲ ਰਿਹਾ ਅੰਤਰ-ਖੇਤਰੀ ਯੁਵਕ ਅਤੇ ਲੋਕ ਮੇਲਾ ਤੀਜੇ ਦਿਨ ਭੰਗੜੇ ਅਤੇ ਇਕਾਂਗੀ ਨਾਟਕ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਨਾਲ ਆਪਣੇ ਸਿਖ਼ਰ ਤੱਕ ਪਹੁੰਚ ਗਿਆ। ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਪ੍ਰੋ. ਭੀਮਇੰਦਰ ਸਿੰਘ ਦੀ ਦੇਖਰੇਖ ਹੇਠਾਂ ਹੋ ਰਹੇ ਇਸ ਮੇਲੇ ਦੇ ਤੀਜੇ ਦਿਨ ਭੰਗੜੇ ਦੇ ਮੁਕਾਬਲੇ ਮੌਕੇ ਉੱਘੇ ਲੋਕ ਗਾਇਕ ਪੰਮੀ ਬਾਈ ਅਤੇ ਫਿ਼ਲਮ ਅਦਾਕਾਰ ਹੌਬੀ ਧਾਲੀਵਾਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਦੋਹਾਂ ਸ਼ਖ਼ਸੀਅਤਾਂ ਨੇ ਆਪਣੇ ਸੰਬੋਧਨ ’ਚ ਆਪਣੀ ਜ਼ਿੰਦਗੀ ਅਤੇ ਅਨੁਭਵ ਦੇ ਹਵਾਲਿਆਂ ਨਾਲ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਪ੍ਰੇਰਿਆ। ਇਸੇ ਤਰ੍ਹਾਂ ਕਲਾ ਭਵਨ ਵਿੱਚ ਪੱਛਮੀ ਸਾਜ਼ (ਏਕਲ), ਪੱਛਮੀ ਗਾਇਨ (ਏਕਲ) ਵਿੱਚ ਪੱਛਮੀ ਸਮੂਹ ਗਾਇਨ ਮੁਕਾਬਲੇ ਜਦਕਿ ਆਰਟਸ ਆਡੀਟੋਰੀਅਮ ਵਿੱਚ ਸਾਹਿਤ ਕਲਾਵਾਂ ਵਾਦ-ਵਿਵਾਦ, ਭਾਸ਼ਣ ਕਲਾ ਅਤੇ ਕਾਵਿ-ਉਚਾਰਣ ਦੇ ਮੁਕਾਬਲੇ ਕਰਵਾਏ ਗਏ। ਇਕਾਂਗੀ ਨਾਟਕ ਅਤੇ ਮਮਿੱਕਰੀ ਦੇ ਮੁਕਾਬਲੇ ਓਪਨ ਏਅਰ ਥੀਏਟਰ ਵਿੱਚ ਕਰਵਾਏ ਗਏ। ਮੁੱਖ ਸਟੇਜ ਉੱਤੇ ਯੂਨੀਵਰਸਿਟੀ ਅਥਾਰਿਟੀ ਵਿੱਚੋਂ ਡਾਇਰੈਕਟਰ ਕਾਂਸਟੀਚੂਐਂਟ ਕਾਲਜ ਡਾ. ਅਮਰਿੰਦਰ ਸਿੰਘ ਅਤੇ ਪ੍ਰੋਫ਼ੈਸਰ ਇੰਚਾਰਜ, ਲੀਗਲ ਅਫ਼ੇਅਰਜ਼ ਡਾ. ਗੁਰਪ੍ਰੀਤ ਸਿੰਘ ਪੰਨੂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਲਾ ਭਵਨ ਵਿੱਚ ਹੋਏ ਪੱਛਮੀ ਸੰਗੀਤ ਦੀਆਂ ਵੱਖ-ਵੱਖ ਵੰਨਗੀਆਂ ਦੇ ਮੁਕਾਬਲਿਆਂ ਦੌਰਾਨ ਬਿਜ਼ਨਸ ਫ਼ੈਕਲਟੀ ਦੇ ਡੀਨ ਡਾ. ਰਾਜਿੰਦਰ ਕੌਰ ਅਤੇ ਪੰਜਾਬ ਦਾ ਵਣ-ਤ੍ਰਿਣ ਜੀਵ-ਜੰਤ ਸੰਤੁਲਨ ਮੁੜ ਬਹਾਲੀ ਕੇਂਦਰ (ਸੈਂਟਰ ਫ਼ਾਰ ਰੈਸਟੋਰੇਸ਼ਨ ਆਫ਼ ਈਕੋ ਸਿਸਟਮ ਆਫ਼ ਪੰਜਾਬ) ਦੇ ਡਾਇਰੈਕਟਰ ਡਾ. ਹਿਮੇਂਦਰ ਭਾਰਤੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸੇ ਤਰ੍ਹਾਂ ਆਰਟਸ ਆਡੀਟੋਰੀਅਮ ਵਿੱਚ ਡੀਨ ਕਾਲਜ ਵਿਕਾਸ ਕੌਂਸਲ ਡਾ. ਬਲਰਾਜ ਸਿੰਘ ਅਤੇ ਯੂ ਜੀ ਸੀ ਮਾਲਵੀਆ ਮਿਸ਼ਨ ਟੀਚਰਜ਼ ਟਰੇਨਿੰਗ ਸੈਂਟਰ ਦੇ ਡਾਇਰੈਖਟਰ ਡਾ. ਰਮਨ ਮੈਣੀ ਤੇ ਓਪਨ ਏਅਰ ਥੀਏਟਰ ਵਿੱਚ ਡੀਨ ਵਿਦਿਆਰਥੀ ਭਲਾਈ ਡਾ. ਮਮਤਾ ਸ਼ਰਮਾ ਨੇ ਸ਼ਮੂਲੀਅਤ ਕੀਤੀ।

Advertisement
Advertisement
Show comments