ਚਲੈਲਾ ਦੇ ਬੈਂਕ ਵਿੱਚ ਚੋਰੀ
ਪਿੰਡ ਚਲੈਲਾ ਵਿੱਚ ਸਟੇਟ ਬੈਂਕ ਆਫ਼ ਇੰਡੀਆ ਵਿੱਚ ਚੋਰਾਂ ਨੇ ਸੰਨ੍ਹ ਲਾ ਲਿਆ। ਇਸ ਦੌਰਾਨ ਭਾਵੇਂ ਉਹ ਨਕਦੀ ਲਿਜਾਣ ਵਿੱਚ ਕਾਮਯਾਬ ਨਹੀਂ ਹੋਏ ਪਰ ਉਨ੍ਹਾਂ ਬੈਂਕ ਗਾਰਡ ਦਾ ਅਸਲਾ ਸਮੇਤ ਹੋਰ ਕਾਫ਼ੀ ਸਾਮਾਨ ਚੋਰੀ ਕਰ ਲਿਆ। ਇਸ ਸਬੰਧੀ ਪਟਿਆਲਾ ਦੇ...
Advertisement
ਪਿੰਡ ਚਲੈਲਾ ਵਿੱਚ ਸਟੇਟ ਬੈਂਕ ਆਫ਼ ਇੰਡੀਆ ਵਿੱਚ ਚੋਰਾਂ ਨੇ ਸੰਨ੍ਹ ਲਾ ਲਿਆ। ਇਸ ਦੌਰਾਨ ਭਾਵੇਂ ਉਹ ਨਕਦੀ ਲਿਜਾਣ ਵਿੱਚ ਕਾਮਯਾਬ ਨਹੀਂ ਹੋਏ ਪਰ ਉਨ੍ਹਾਂ ਬੈਂਕ ਗਾਰਡ ਦਾ ਅਸਲਾ ਸਮੇਤ ਹੋਰ ਕਾਫ਼ੀ ਸਾਮਾਨ ਚੋਰੀ ਕਰ ਲਿਆ। ਇਸ ਸਬੰਧੀ ਪਟਿਆਲਾ ਦੇ ਅਨਾਜ ਮੰਡੀ ਥਾਣੇ ਵਿੱਚ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਬੈਂਕ ਮੈਨੇਜਰ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਨੇ ਬੈਂਕ ਅੰਦਰ ਦਾਖਲ ਹੋ ਕੇ ਸਟਰਾਂਗ ਰੂਮ ਦਾ ਦਰਵਾਜ਼ਾ ਤੋੜ ਕੇ ਗੋਲਡ ਸੇਫ਼ ਅਤੇ ਹੋਰ ਸੇਫ਼ ਨੂੰ ਗੈਸ ਕਟਰ ਨਾਲ ਤੋੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਕਾਮਯਾਬ ਨਹੀਂ ਹੋਏ। ਉਹ ਸਟਰਾਂਗ ਰੂਮ ਅੰਦਰ ਪਈ ਬੈਂਕ ਗਾਰਡ ਮਨਜਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਅਲੂਣਾ ਦੀ 12 ਬੋਰ ਗੰਨ ਸਮੇਤ 20 ਕਾਰਤੂਸ, 8 ਸੀਸੀਟੀਵੀ ਕੈਮਰੇ ਸਮੇਤ ਡੀਵੀਆਰ ਹਾਰਡ ਡਿਸਕ ਚੋਰੀ ਕਰਕੇ ਲੈ ਗਏ।
Advertisement
Advertisement