ਬਾਜਵਾ ਤੇ ਹਰਪਾਲਪੁਰ ਨੇ ਟੌਹੜਾ ਪਰਿਵਾਰ ਨਾਲ ਦੁੱਖ ਵੰਡਾਇਆ
ਹਰਿਆਣਾ ਦੇ ਮੁੱਖ ਮੰਤਰੀ ਨੇ ਹਰਮੇਲ ਸਿੰਘ ਟੌਹੜਾ ਦੇ ਦੇਹਾਂਤ ’ਤੇ ਦੁੱਖ ਜਤਾਇਆ
Advertisement
ਸਾਬਕਾ ਅਕਾਲੀ ਮੰਤਰੀ ਹਰਮੇਲ ਸਿੰਘ ਟੌਹੜਾ ਦੇ ਅਕਾਲ ਚਲਾਣੇ ’ਤੇ ਦੁੱਖ ਜਾਹਰ ਕਰਨ ਲਈ ਅੱਜ ਹਰਿਆਣਾ ਦੀ ਭਾਜਪਾ ਸਰਕਾਰ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀ ਦੁੱਖ ਜਾਹਰ ਕੀਤਾ। ਉਨ੍ਹਾਂ ਨੇ ਬਾਕਾਇਦਾ ਫੋਨ ਕਰਕੇ ਜਿਥੇ ਟੌਹੜਾ ਦੀ ਪਤਨੀ ਕੁਲਦੀਪ ਕੌਰ ਟੌਹੜਾ ਨਾਲ ਦੁੱਖ ਦਾ ਇਜ਼ਹਾਰ ਕੀਤਾ, ਉਥੇ ਹੀ ਹਰਮੇਲ ਟੌਹੜਾ ਦੇ ਦੋਵੇਂ ਫਰਜੰਦਾਂ ਹਰਿੰਦਰਪਾਲ ਟੌਹੜਾ ਅਕਾਲੀ ਆਗੂ ਅਤੇ ਕੰਵਰਵੀਰ ਟੌਹੜਾ ਭਾਜਪਾ ਆਗੂ ਦੇ ਨਾਲ ਵੀ ਵਾਰੋ ਵਾਰੀ ਫੋਨ ’ਤੇ ਗੱਲ ਕੀਤੀ। ਇਸੇ ਦੌਰਾਨ ਸਾਬਕਾ ਵਿਧਾਇਕ ਤੇ ਭਾਜਪਾ ਦੇ ਆਗੂ ਫਤਿਹਜੰਗ ਸਿੰਘ ਬਾਜਵਾ ਅਤੇ ਭਾਜਪਾ ਦੇ ਹੀ ਸੂਬਾਈ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਨੇ ਵੀ ਟੌਹੜਾ ਪਿੰਡ ’ਚ ਪੁੱਜ ਕੇ ਟੌਹੜਾ ਪਰਿਵਾਰ ਨਾਲ ਹਰਮੇਲ ਸਿੰਘ ਟੌਹੜਾ ਦੇ ਦੇਹਾਂਤ ’ਤੇ ਦੁੱਖ ਜ਼ਾਹਿਰ ਕੀਤਾ। ਅੱਜ ਤੀਜੇ ਦਿਨ ਵੀ ਪੰਜਾਬ ਤੇ ਹਰਿਆਣਾ ਤੋਂ ਆਏ ਵੱਖ ਵੱਖ ਵਰਗਾਂ ਦੇ ਲੋਕਾਂ ਨੇ ਟੌਹੜਾ ਪਰਿਵਾਰ ਨੂੰ ਮਿਲ ਕੇ ਦੁੱਖ ਵੰਡਾਇਆ।
Advertisement
Advertisement