ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਾਦਸ਼ਾਹਪੁਰ ਸਬ-ਸਟੇਸ਼ਨ ਗਰਿੱਡ ਦੀ ਹਾਲਤ ਖਸਤਾ

ਗਰਿੱਡ ’ਚ ਪਾਣੀ ਭਰਨ ਦਾ ਡਰ
ਬਿਜਲੀ ਗਰਿੱਡ ਸਬ ਸਟੇਸ਼ਨ ਬਾਦਸ਼ਾਹਪੁਰ ਦੇ ਬਾਹਰ ਪਾਣੀ ਤੋਂ ਬਚਾਅ ਲਈ ਜੇਸੀਬੀ ਦੀ ਮਦਦ ਨਾਲ ਲਾਏ ਜਾ ਰਹੇ ਮਿੱਟੀ ਦੇ ਥੈਲੇ।
Advertisement

ਬਾਦਸ਼ਾਹਪੁਰ ਬਿਜਲੀ ਗਰਿੱਡ ਇਲਾਕੇ ਦੇ ਲੋਕਾਂ ਲਈ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। 66 ਕੇਵੀ ਦਾ ਗਰਿੱਡ, ਜੋ 70-80 ਪਿੰਡਾਂ ਨੂੰ ਬਿਜਲੀ ਸਪਲਾਈ ਕਰਦਾ ਹੈ, ਉਹ ਨੀਵੇਂ ਥਾਂ ਬਣਿਆ ਹੋਣ ਕਰਕੇ ਘੱਗਰ ਦੇ ਹੜ੍ਹ ਦਾ ਪਾਣੀ ਗਰਿੱਡ ’ਚ ਭਰ ਜਾਂਦਾ ਹੈ।

ਇਮਾਰਤ ਪੁਰਾਣੀ ਹੋਣ ਕਰਕੇ ਛੱਤਾਂ ਚੋਣ ਲੱਗ ਜਾਂਦੀਆਂ ਹਨ, ਜਿਸ ਕਰਕੇ ਮੁਲਾਜ਼ਮਾਂ ਨੂੰ ਬਿਜਲੀ ਦੀ ਸਪਲਾਈ ਬੰਦ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। 15 ਜੁਲਾਈ, 2023 ਨੂੰ ਜਦੋਂ ਹਰਭਜਨ ਸਿੰਘ ਈਟੀਓ ਬਿਜਲੀ ਮੰਤਰੀ ਹੁੰਦੇ ਸਨ ਅਤੇ ਬਲਦੇਵ ਸਿੰਘ ਸਰਾਂ ਮੈਨੇਜਿੰਗ ਡਾਇਰੈਕਟਰ ਸਨ ਤਾਂ ਉਨ੍ਹਾਂ ਉਸ ਵੇਲੇ ਜਦੋਂ ਗਰਿੱਡ ‘ਚ ਜਦੋਂ ਪਾਣੀ ਭਰਿਆ ਹੋਇਆ ਸੀ ਤੇ 20-25 ਪਿੰਡਾਂ ਦੀ ਬਿਜਲੀ ਸਪਲਾਈ ਬੰਦ ਸੀ, ਦਾ ਮੌਕੇ ’ਤੇ ਦੌਰਾ ਕਰਕੇ ਗਰਿੱਡ ਨੂੰ ਨਵੀਂ ਬਿਲਡਿੰਗ ਤੇ ਉੱਚਾ ਕਰਕੇ ਬਣਾਉਣ ਦਾ ਐਲਾਨ ਕੀਤਾ ਸੀ। ਦੋ ਸਾਲ ਬੀਤਣ ਦੇ ਬਾਵਜੂਦ ਇਸ ਐਲਾਨ ਨੂੰ ਹਾਲੇ ਤੱਕ ਬੂਰ ਨਹੀਂ ਪਿਆ, ਜਿਸ ਕਰਕੇ ਇਲਾਕੇ ਦੇ ਲੋਕਾਂ ਵਿੱਚ ਭਾਰੀ ਰੋਸ ਹੈ।

Advertisement

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਕਿਸਾਨ ਆਗੂ ਹਰਭਜਨ ਸਿੰਘ ਬੁੱਟਰ ਨੇ ਪੰਜਾਬ ਸਰਕਾਰ ਅਤੇ ਤਤਕਾਲੀਨ ਬਿਜਲੀ ਮੰਤਰੀ ਤੋਂ ਮੰਗ ਕੀਤੀ ਹੈ ਕਿ ਗਰਿੱਡ ਨੂੰ ਉੱਚਾ ਕਰਕੇ ਨਵੀਂ ਇਮਾਰਤ ਬਣਾਈ ਜਾਵੇ। ਪੰਜਾਬ ਰਾਜ ਬਿਜਲੀ ਬੋਰਡ ਦੇ ਐਕਸ਼ਨ ਕੰਵਰਦੀਪ ਸਿੰਘ ਨੇ ਦੱਸਿਆ ਕਿ ਪਲਾਨਿੰਗ ਦੀ ਅਪਰੂਵਲ ਤਾਂ ਹੋ ਗਈ ਹੈ, ਬਾਕੀ ਬਜਟ ਅਤੇ ਇਸ ਦੇ ਅਗਲੀ ਕਾਰਵਾਈ ਬਾਰੇ ਸਿਵਲ ਐਕਸੀਅਨ ਦੱਸ ਸਕਦੇ ਹਨ, ਜਦਕਿ ਸਿਵਲ ਐਕਸੀਅਨ ਨਾਲ ਸੰਪਰਕ ਨਹੀਂ ਹੋ ਸਕਿਆ।

Advertisement
Show comments