ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲੇਖਕ ਭਾਰਤੀ ਦੀ ਕਿਤਾਬ ਰਿਲੀਜ਼

ਪੱਤਰ ਪ੍ਰੇਰਕ ਪਟਿਆਲਾ, 22 ਜੂਨ ਵਿਦੇਸ਼ਾਂ ਵਿੱਚ ਪੰਜਾਬੀ ਅਤੇ ਹਿੰਦੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਦੀ ਮੁਹਿੰਮ ਚਲਾ ਰਹੇ ਕੌਮਾਂਤਰੀ ਲੇਖਕ ਅਨਿਲ ਕੁਮਾਰ ਭਾਰਤੀ ਦੀ ਮੁਹਿੰਮ ਨੂੰ ਉਦੋਂ ਬਹੁਤ ਜਬਰਦਸਤ ਹੁੰਗਾਰਾ ਮਿਲਿਆ ਜਦੋਂ ਪੰਜਾਬੀ ਸਭਾ ਮਾਸਕੋ, ਵਾਲਮੀਕੀ ਵਿੱਦਿਆ-ਪੀਠ ਸੰਸਕ੍ਰਿਤ ਯੂਨੀਵਰਸਿਟੀ...
Advertisement

ਪੱਤਰ ਪ੍ਰੇਰਕ

ਪਟਿਆਲਾ, 22 ਜੂਨ

Advertisement

ਵਿਦੇਸ਼ਾਂ ਵਿੱਚ ਪੰਜਾਬੀ ਅਤੇ ਹਿੰਦੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਦੀ ਮੁਹਿੰਮ ਚਲਾ ਰਹੇ ਕੌਮਾਂਤਰੀ ਲੇਖਕ ਅਨਿਲ ਕੁਮਾਰ ਭਾਰਤੀ ਦੀ ਮੁਹਿੰਮ ਨੂੰ ਉਦੋਂ ਬਹੁਤ ਜਬਰਦਸਤ ਹੁੰਗਾਰਾ ਮਿਲਿਆ ਜਦੋਂ ਪੰਜਾਬੀ ਸਭਾ ਮਾਸਕੋ, ਵਾਲਮੀਕੀ ਵਿੱਦਿਆ-ਪੀਠ ਸੰਸਕ੍ਰਿਤ ਯੂਨੀਵਰਸਿਟੀ ਕਾਠਮੰਡੂ ਅਤੇ ਚਾਰੂ ਸਾਹਿਤ ਪ੍ਰਤਿਸ਼ਠਾਨ, ਨੇਪਾਲ ਵੱਲੋਂ ਕਾਠਮੰਡੂ ਵਿੱਚ ਭਾਰਤੀ ਗਿਆਨ ਪਰੰਪਰਾ ’ਤੇ ਅੰਤਰਰਾਸ਼ਟਰੀ ਸਾਹਿਤਕ ਸੈਮੀਨਾਰ ਅਤੇ ਸਨਮਾਨ ਸਮਾਗਮ ਦੌਰਾਨ ਉਨ੍ਹਾਂ ਦੀ ਲਿਖੀ ਕਿਤਾਬ ‘ਥ੍ਰੀ ਇਨ ਵਨ ਲਿੰਗੁਇਸਟਿਕ ਮੈਜਿਕ’ ਦੇ ਅੰਤਰਰਾਸ਼ਟਰੀ ਐਡੀਸ਼ਨ ਨੂੰ ਰਿਲੀਜ਼ ਕੀਤਾ। ਇਸ ਮੌਕੇ ਅਨਿਲ ਭਾਰਤੀ ਨੇ ਕਿਹਾ ਕਿ ਸਮਾਗਮ ਵਿੱਚ ਮੁੱਖ ਮਹਿਮਾਨ ਪ੍ਰੋ. ਘਨੇਸ਼ਵਰ ਨੇਪਾਲ ਸੰਸਕ੍ਰਿਤ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਵਿਸ਼ਵ ਪ੍ਰਸਿੱਧ ਜਿਗਰ ਮਾਹਿਰ ਡਾ. ਅਰੁਣ ਕੁਮਾਰ ਸਿੰਘ ਅਤੇ ਪੰਜਾਬੀ ਸਭਾ ਮਾਸਕੋ ਦੇ ਪ੍ਰਧਾਨ ਪ੍ਰਮੋਦ ਕੁਮਾਰ ਧੀਮਾਨ ਨੇ ਇਸ ਕਿਤਾਬ ਨੂੰ ਰਿਲੀਜ਼ ਕੀਤਾ।

Advertisement
Show comments