ਔਲਖ ਬਣੇ ਸਰਕਲ ਬਲਬੇੜਾ ਦਫ਼ਤਰ ਦੇ ਇੰਚਾਰਜ
ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦਿਆਂ ਜੈਮਲ ਸਿੰਘ ਔਲਖ ਨੂੰ ਸਰਕਲ ਬਲਬੇੜਾ ਦਫ਼ਤਰ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਸਮਾਗਮ ਦੌਰਾਨ ਬੀਬੀ ਸਿਮਰਨਜੀਤ ਕੌਰ ਪਠਾਣਮਾਜਰਾ, ਅਮਰ ਸਿੰਘ ਸੰਘੇੜਾ ਜ਼ਿਲ੍ਹਾ ਯੂਥ ਪ੍ਰਧਾਨ, ਹਨੀ ਮਾਹਲਾ...
Advertisement
ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦਿਆਂ ਜੈਮਲ ਸਿੰਘ ਔਲਖ ਨੂੰ ਸਰਕਲ ਬਲਬੇੜਾ ਦਫ਼ਤਰ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਸਮਾਗਮ ਦੌਰਾਨ ਬੀਬੀ ਸਿਮਰਨਜੀਤ ਕੌਰ ਪਠਾਣਮਾਜਰਾ, ਅਮਰ ਸਿੰਘ ਸੰਘੇੜਾ ਜ਼ਿਲ੍ਹਾ ਯੂਥ ਪ੍ਰਧਾਨ, ਹਨੀ ਮਾਹਲਾ ਚੇਅਰਮੈਨ, ਨਰਿੰਦਰ ਸਿੰਘ ਤੱਖਰ, ਹੈਪੀ ਪਹਾੜੀਪੁਰ, ਸਤਪਾਲ ਸਿੰਘ ਪੂਨੀਆਂ, ਮਨਜੀਤ ਸਿੰਘ ਨੰਬਰਦਾਰ ਬਲਬੇੜਾ ਤੇ ਗੁਰਪ੍ਰੀਤ ਸਿੰਘ ਬਲਬੇੜਾ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਬੀਬੀ ਸਿਮਰਨਜੀਤ ਕੌਰ ਪਠਾਣਮਾਜਰਾ ਨੇ ਜੈਮਲ ਸਿੰਘ ਔਲਖ ਨੂੰ ਸਿਰੋਪਾਓ ਪਾ ਕੇ ਵਿਧਾਇਕ ਪਠਾਣਮਾਜਰਾ ਵੱਲੋਂ ਉਨ੍ਹਾਂ ਨੂੰ ਸੌਂਪੀ ਸੇਵਾ ਸੰਭਾਲਦਿਆਂ ਕਿਹਾ ਕਿ ਸਰਕਲ ਬਲਬੇੜਾ ਵਾਸੀਆਂ ਦੇ ਕੰਮ-ਕਾਜ ਲਈ ਆਮ ਆਦਮੀ ਪਾਰਟੀ ਵੱਲੋਂ ਕਸਬੇ ’ਚ ਪਿਛਲੇ ਸਮੇਂ ਦਫ਼ਤਰ ਖੋਲ੍ਹਿਆ ਗਿਆ ਸੀ, ਜਿੱਥੇ ਅੱਜ ਤੋਂ ਇੰਚਾਰਜ ਵਜੋਂ ਜੈਮਲ ਸਿੰਘ ਸੇਵਾਵਾਂ ਨਿਭਾਉਣਗੇ। ਇਸ ਮੌਕੇ ਗੁਰਮੇਲ ਸਿੰਘ ਆੜ੍ਹਤੀ, ਵਲੈਤੀ ਰਾਮ ਪੰਜੋਲਾ, ਗੁਰਸ਼ੇਰ ਸਿੰਘ ਸਰਪੰਚ ਪੰਜੋਲਾ, ਪ੍ਰਧਾਨ ਗੁਰਜੰਟ ਸਿੰਘ ਨੰਨਾਨਸੂ, ਪ੍ਰਧਾਨ ਪ੍ਰਮਿੰਦਰ ਸਿੰਘ ਵੜੈਚ, ਕੁਲਦੀਪ ਸਿੰਘ ਸਰਪੰਚ ਦੁੱਲਬਾ ਤੋਂ ਇਲਾਵਾ ਪਾਰਟੀ ਵਾਲੰਟੀਅਰ ਮੌਜੂਦ ਸਨ।
Advertisement
Advertisement