ਚੀਫ਼ ਜਸਟਿਸ ’ਤੇ ਹਮਲਾ ਘੱਟ ਗਿਣਤੀਆਂ ਖ਼ਿਲਾਫ਼ ਸਿਰਜੇ ਬਿਰਤਾਂਤ ਦਾ ਨਤੀਜਾ: ਗਾਂਧੀ
ਭਾਰਤ ਦੇ ਚੀਫ ਜਸਟਿਸ ਬੀ ਆਰ ਗਵਈ ’ਤੇ ਜੁੱਤੀ ਸੁੱਟਣ ਦੀ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਨਿਖੇਧੀ ਕੀਤੀ ਹੈ। ਡਾ. ਗਾਂਧੀ ਨੇ ਕਿਹਾ ਕਿ ਜਿਸ ਜਾਤੀਵਾਦ ਅਤੇ ਦਲਿਤ ਵਿਰੋਧੀ ਨਫ਼ਰਤੀ ਮਾਨਸਿਕਤਾ ਤਹਿਤ ਮਾਨਯੋਗ ਜਸਟਿਸ ਬੀ ਆਰ ਗਵਈ ’ਤੇ ਸੁਪਰੀਮ...
Advertisement
ਭਾਰਤ ਦੇ ਚੀਫ ਜਸਟਿਸ ਬੀ ਆਰ ਗਵਈ ’ਤੇ ਜੁੱਤੀ ਸੁੱਟਣ ਦੀ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਨਿਖੇਧੀ ਕੀਤੀ ਹੈ। ਡਾ. ਗਾਂਧੀ ਨੇ ਕਿਹਾ ਕਿ ਜਿਸ ਜਾਤੀਵਾਦ ਅਤੇ ਦਲਿਤ ਵਿਰੋਧੀ ਨਫ਼ਰਤੀ ਮਾਨਸਿਕਤਾ ਤਹਿਤ ਮਾਨਯੋਗ ਜਸਟਿਸ ਬੀ ਆਰ ਗਵਈ ’ਤੇ ਸੁਪਰੀਮ ਕੋਰਟ ’ਚ ਹਮਲਾ ਕੀਤਾ ਗਿਆ ਹੈ, ਇਹ ਭਾਜਪਾ ਵੱਲੋਂ ਪਿਛਲੇ 11 ਸਾਲ ਤੋਂ ਦਲਿਤਾਂ ਅਤੇ ਘੱਟ ਗਿਣਤੀਆਂ ਵਿਰੋਧੀ ਸਿਰਜੇ ਬਿਰਤਾਂਤ ਦਾ ਨਤੀਜਾ ਹੈ। ਡਾ. ਗਾਂਧੀ ਨੇ ਕਿਹਾ ਕਿ ਜੇ ਮੋਦੀ ਸਰਕਾਰ ਇਸੇ ਤਰ੍ਹਾਂ ਫ਼ਿਰਕਾਪ੍ਰਸਤਾਂ ਨੂੰ ਸ਼ਹਿ ਦਿੰਦੀ ਰਹੀ ਤਾਂ ਦੇਸ਼ ਦਾ ਬਹੁਤ ਵੱਡਾ ਨੁਕਸਾਨ ਹੋਣ ਵਾਲਾ ਹੈ। ਉਨ੍ਹਾਂ ਕਿਹਾ,‘‘ਜੇ ਸਾਡੇ ਚੀਫ ਜਸਟਿਸ ਹੀ ਸੁਰੱਖਿਅਤ ਨਹੀਂ ਤਾਂ ਦੇਸ਼ ਦੇ ਨਾਗਰਿਕ ਕਿਵੇਂ ਸੁਰੱਖਿਆ ਹੋ ਸਕਦੇ ਹਨ?’’ ਇਸੇ ਤਰ੍ਹਾਂ ਵਿੱਤ ਮਾਹਿਰ ਡਾ. ਬਲਵਿੰਦਰ ਸਿੰਘ ਟਿਵਾਣਾ, ਵਿਧੂ ਸ਼ੇਖਰ ਭਾਰਦਵਾਜ, ਧਰਮਪਾਲ ਸੀਲ, ਰਮੇਸ਼ ਆਜ਼ਾਦ, ਦਰਸ਼ਨ ਸਿੰਘ ਲੁਬਾਣਾ, ਜਗਮੋਹਨ ਨੌਲੱਖਾ, ਦਰਸ਼ਨ ਸਿੰਘ ਬੇਲੂਮਾਜਰਾ ਨੇ ਵੀ ਇਸ ਕਾਰਵਾਈ ਦੀ ਨਿਖੇਧੀ ਕੀਤੀ ਹੈ।
Advertisement
Advertisement