ਅਥਲੈਟਿਕਸ: ਲੰਬੀ ਛਾਲ ’ਚ ਅਮਨਜੋਤ ਨੇ ਸੋਨ ਤਗ਼ਮਾ ਜਿੱਤਿਆ
ਲੜਕੀਆਂ ਦੀ 600 ਮੀਟਰ ਦੌੜ ’ਚ ਆਰੁਸ਼ੀ ਅੱਵਲ
Advertisement
ਜ਼ੋਨ ਪਟਿਆਲਾ-2 ਦੇ ਜ਼ੋਨਲ ਅਥਲੈਟਿਕਸ ਟੂਰਨਾਮੈਂਟ ਦੀ ਸ਼ੁਰੂਆਤ ਡਾ. ਰਜਨੀਸ਼ ਗੁਪਤਾ ਦੀ ਅਗਵਾਈ ਵਿੱਚ ਪੋਲੋ ਗਰਾਊਂਡ ਪਟਿਆਲਾ ਵਿੱਚ ਹੋਈ। ਜ਼ੋਨਲ ਅਥਲੈਟਿਕਸ ਟੂਰਨਾਮੈਂਟ ਦੇ ਪਹਿਲੇ ਦਿਨ ਅੰਡਰ-17 ਲੜਕਿਆਂ ਦੀ ਲੰਬੀ ਛਾਲ ਵਿੱਚ ਧਬਲਾਨ ਸਕੂਲ ਦੇ ਅਰਵਿੰਦਰ ਸਿੰਘ ਨੇ ਸੋਨ, ਧਬਲਾਨ ਦੇ ਹੀ ਕਰਨਵੀਰ ਸਿੰਘ ਨੇ ਚਾਂਦੀ ਅਤੇ ਗਾਂਧੀ ਨਗਰ ਸਕੂਲ ਦੇ ਜੋਤਿਸ਼ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਅੰਡਰ-19 ਲੜਕਿਆਂ ਦੀ ਲੰਬੀ ਛਾਲ ਵਿੱਚ ਸਕੂਲ ਆਫ ਐਮੀਂਨੈਸ ਫ਼ੀਲਖ਼ਾਨਾ ਦੇ ਅਮਨਜੋਤ ਸਿੰਘ ਨੇ ਗੋਲਡ, ਪਸਿਆਣਾ ਸਕੂਲ ਦੇ ਸਾਹਿਲ ਖ਼ਾਨ ਨੇ ਚਾਂਦੀ ਅਤੇ ਸ਼ੇਖ਼ੂਪੁਰਾ ਸਕੂਲ ਦੇ ਗੁਰਤੇਜ ਸਿੰਘ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਅੰਡਰ-14 ਲੜਕੀਆਂ ਦੀ 600 ਮੀਟਰ ਦੌੜ ਵਿੱਚ ਖੇੜੀ ਗੁੱਜਰਾਂ ਦੀ ਆਰੁਸ਼ੀ ਨੇ ਸੋਨ ਅਤੇ ਖੇੜੀ ਗੁੱਜਰਾਂ ਦੀ ਜਸਮੀਨ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਅੰਡਰ-19 ਲੜਕਿਆਂ ਦੇ ਸ਼ਾਟਪੁੱਟ ਵਿੱਚ ਬ੍ਰਿਟਿਸ਼ ਕੋਐੱਡ ਹਾਈ ਸਕੂਲ ਦੇ ਸਨਬੀਰ ਸਿੰਘ ਜਸਵਾਲ ਨੇ ਸੋਨੇ, ਬ੍ਰਿਟਿਸ਼ ਕੋ ਐਡ ਹਾਈ ਸਕੂਲ ਦੇ ਤੇਜਸ ਸਿੰਘ ਨੇ ਚਾਂਦੀ ਅਤੇ ਐੱਸਡੀਐੱਸਈ ਦੇ ਅਭੀਨਵ ਯਾਦਵ ਦੇ ਕਾਂਸੀ ਦਾ ਤਗ਼ਮਾ ਜਿੱਤਿਆ। ਅੰਡਰ-17 ਲੜਕੀਆਂ ਦੇ ਸ਼ਾਟਪੁੱਟ ਈਵੈਂਟ ਪਸਿਆਣਾ ਦੀ ਨੇਹਾ ਦੇ ਸੋਨਾ, ਖੇੜੀ ਗੁੱਜਰਾਂ ਦੀ ਖੁਸ਼ਪ੍ਰੀਤ ਕੌਰ ਨੇ ਚਾਂਦੀ ਅਤੇ ਖੇੜੀ ਗੁੱਜਰਾਂ ਦੀ ਸਰਿਤਾ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਡਾ. ਰਜਨੀਸ਼ ਗੁਪਤਾ ਨੇ ਜੇਤੂ ਖਿਡਾਰੀਆਂ ਦਾ ਸਨਮਾਨ ਕੀਤਾ।
Advertisement
Advertisement